ਮਰਹੂਮ ਅਦਾਕਾਰ ਇਰਫਾਨ ਖਾਨ ਦਾ ਪੁੱਤਰ ਬਾਬਿਲ ਖਾਨ ਹੁਣ ਅਦਾਕਾਰੀ ‘ਤੇ ਧਿਆਨ ਕੇਂਦਰਿਤ ਕਰੇਗਾ

Babil-Khan,-son-of-the-late-actor-Irrfan-Khan,-will-now-focus-on-acting

ਮਰਹੂਮ ਅਦਾਕਾਰ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਖ਼ਾਨ ਆਪਣਾ ਪੂਰਾ ਫੋਕਸ ਹੁਣ ਐਕਟਿੰਗ ਵਲ ਲਗਾਉਣਗੇ। ਇਰਫਾਨ ਖ਼ਾਨ ਕੈਂਸਰ ਦੇ ਚੱਲਦਿਆਂ ਇਸ ਦੁਨੀਆ ਤੋਂ ਚਲੇ ਗਏ, ਪਰ ਅਜੇ ਉਨ੍ਹਾਂ ਦਾ ਐਕਟਿੰਗ ਦਾ ਕਰੀਅਰ ਵੀ ਅਧੂਰਾ ਰਹਿ ਗਿਆ। ਹੁਣ ਬਾਬਿਲ ਖ਼ਾਨ ਪਿਤਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਜਿਸ ਕਰਕੇ ਉਨ੍ਹਾਂ ਨੇ  ਪੜ੍ਹਾਈ ਛੱਡਣ ਦਾ ਫੈਸਲਾ ਲਿਆ ਹੈ।

ਬਾਬਿਲ ਨੇ ਆਪਣੇ ਦੋਸਤਾਂ ਲਈ ਖਾਸ ਸੰਦੇਸ਼ ਵੀ ਲਿਖਿਆ ਤੇ ਕਿਹਾ, “ਮੈਂ ਆਪਣੇ ਪਿਆਰੇ ਦੋਸਤਾਂ ਨੂੰ ਕਾਫੀ ਮਿਸ ਕਰਾਂਗਾ। ਮੁੰਬਈ ‘ਚ ਮੇਰਾ ਇਕ ਛੋਟਾ ਜਿਹਾ ਸਰਕਲ ਹੈ। ਮੁਸ਼ਕਲ ਨਾਲ ਸਿਰਫ 2-3 ਦੋਸਤ ਹਨ। ਤੁਸੀਂ ਮੈਨੂੰ ਇਕ ਅਜਨਬੀ ਸ਼ਹਿਰ ‘ਚ ਘਰ ਦਿੱਤਾ ਤੇ ਮੈਨੂੰ ਇਥੋਂ ਦਾ ਹੋਣ ਦਾ ਇਹਸਾਸ ਦਵਾਇਆ। ਮੈਂ ਅਜੇ ਸਭ ਕੁਛ ਛੱਡ ਰਿਹਾ ਹਾਂ ਤਾਂਕਿ ਮੈਂ ਆਪਣਾ ਸਮਾਂ ਐਕਟਿੰਗ ਨੂੰ ਦੇ ਸਕਾਂ।”

ਬਾਬਿਲ Netflix ਦੀ ਆਉਣ ਵਾਲੀ ਸੀਰੀਜ਼ ‘ਕਾਲਾ’ ਰਾਹੀਂ ਡੈਬਿਊ ਕਰਨ ਜਾ ਰਹੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ