ਅਨੁਸ਼ਕਾ ਸ਼ਰਮਾ ਪ੍ਰੈਗਨੈਂਸੀ ਦੌਰਾਨ ਫਿੱਟਨੈਸ ਦਾ ਖਿਆਲ ਰੱਖ ਰਹੀ ਪੂਰਾ ਖਿਆਲ, ਨਾਲ ਹੀ ਕਰ ਰਹੀ ਕਮਰਸ਼ੀਅਲ ਸ਼ੂਟ

anushka-sharma-fit-during-pregnanacy

ਅਨੁਸ਼ਕਾ ਸ਼ਰਮਾ ਇਸ ਸਮੇਂ ਗਰਭਵਤੀ ਹੈ ਅਤੇ ਆਪਣੀ ਜ਼ਿੰਦਗੀ ਦੇ ਇਹਨਾਂ ਪਲਾਂ ਦਾ ਆਨੰਦ ਮਾਣ ਰਹੀ ਹੈ। ਉਸਨੇ ਆਪਣੇ ਪਤੀ ਵਿਰਾਟ ਕੋਹਲੀ ਨਾਲ ਦੁਬਈ ਵਿੱਚ ਬਹੁਤ ਸਾਰਾ ਸਮਾਂ ਬਿਤਾਇਆ ਹੈ ਅਤੇ ਹੁਣ ਉਹ ਕੰਮ ‘ਤੇ ਵਾਪਸ ਆ ਗਈ ਹੈ। ਹੁਣ ਅਨੁਸ਼ਕਾ ਆਪਣੇ ਸ਼ੈਡਿਊਲ ਦੇ ਅਨੁਸਾਰ ਚੱਲ ਰਹੀ ਹੈ। ਉਹ ਇਨ੍ਹੀਂ ਦਿਨੀਂ ਇੱਕ ਤੋਂ ਬਾਅਦ ਇੱਕ ਵਪਾਰਕ ਪ੍ਰੋਜੈਕਟ ਨਾਲ ਕੰਮ ਕਰ ਰਹੀ ਹੈ। ਇਸ ਦੌਰਾਨ, ਉਹ ਆਪਣੀ ਫਿਟਨੈੱਸ ਦਾ ਪੂਰਾ ਖਿਆਲ ਰੱਖ ਰਹੀ ਹੈ।

ਅਨੁਸ਼ਕਾ 8 ਮਹੀਨੇ ਦੀ ਗਰਭਵਤੀ ਹੈ ਪਰ ਉਸਦਾ ਭਾਰ ਜ਼ਿਆਦਾ ਨਹੀਂ ਵਧਿਆ ਹੈ। ਹੁਣ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਉਸ ਦੀ ਤਾਰੀਫ਼ ਕਰ ਰਹੇ ਹਨ। ਹਾਲ ਹੀ ਵਿੱਚ ਅਨੁਸ਼ਕਾ ਨੂੰ ਇੱਕ ਵਿਗਿਆਪਨ ਦੌਰਾਨ ਦੇਖਿਆ ਗਿਆ ਸੀ। ਉਸ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਸੀ ਅਤੇ ਉਹ ਇਸ ਵਿਚ ਬਹੁਤ ਫਿੱਟ ਲੱਗ ਰਹੀ ਸੀ।

ਅਨੁਸ਼ਕਾ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਬੇਬੀ ਬੰਪ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਹੈ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ। ਉਸ ਦੀਆਂ ਖੂਬਸੂਰਤ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ