Sushant Rajput Fan Suicide News: ਛਤੀਸਗੜ੍ਹ ਵਿੱਚ ਸੁਸ਼ਾਂਤ ਰਾਜਪੂਤ ਦੀ ਇੱਕ ਹੋਰ ਪ੍ਰਸ਼ੰਸਕ ਨੇ ਕੀਤੀ ਖ਼ੁਦਕੁਸ਼ੀ

another-sushant-rajput-fan-commits-suicide-in-chhattisgarh

Sushant Rajput Fan Suicide News: ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ‘ਚ 13 ਸਾਲਾ ਵਿਦਿਆਰਥਣ ਨੇ ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ ਹੋ ਕੇ ਫਾਹਾ ਲਗਾ ਕੇ ਜਾਨ ਦੇ ਦਿੱਤੀ। ਦੁਰਗ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਭਿਲਾਈ ਨਗਰ ਥਾਣਾ ਖੇਤਰ ਦੇ ਅਧੀਨ ਸੈਕਟਰ 7 ‘ਚ ਆਪਣੇ ਘਰ ‘ਚ 7ਵੀਂ ਦੀ ਵਿਦਿਆਰਥਣ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਭਿਲਾਈ ਨਗਰ ਪੁਲਸ ਥਾਣੇ ਦੇ ਥਾਣੇਦਾਰ ਤ੍ਰਿਨਾਥ ਤ੍ਰਿਪਾਠੀ ਨੇ ਦੱਸਿਆ ਕਿ ਪੁਲਸ ਨੂੰ ਵਿਦਿਆਰਥਣ ਦੇ ਕਮਰੇ ‘ਚੋਂ ਇਕ ਚਿੱਠੀ ਬਰਾਮਦ ਹੋਈ ਹੈ, ਜਿਸ ‘ਚ ਉਸ ਨੇ ਕਿਹਾ ਹੈ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ ਹੈ ਅਤੇ ਇਸ ਲਈ ਇਹ ਕਦਮ ਚੁੱਕ ਰਹੀ ਹੈ।

ਇਹ ਵੀ ਪੜ੍ਹੋ: Sushant Rajput Suicide Case: ਕੀ ਪੁਲਿਸ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਕੰਗਨਾ ਰਣੌਤ ਤੋਂ ਪੁੱਛਗਿੱਛ ਕਰੇਗੀ…?

ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਰਾਜਪੂਤ ਦੀ ਪ੍ਰਸ਼ੰਸਕ ਸੀ ਅਤੇ ਉਹ ਉਸ ਦੀਆਂ ਫਿਲਮਾਂ ਦੇਖਿਆ ਕਰਦੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਜਦੋਂ ਕੁੜੀ ਦੇ ਪਿਤਾ ਆਪਣੀ ਪਤਨੀ ਅਤੇ ਹੋਰ ਬੱਚਿਆਂ ਨਾਲ ਕਿਤੇ ਗਏ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਬੇਟੀ ਟੈਲੀਵਿਜ਼ਨ ‘ਚ ਸੁਸ਼ਾਂਤ ਦੀ ਫਿਲਮ ‘ਛਿਛੋਰੇ’ ਦੇਖ ਰਹੀ ਸੀ ਅਤੇ ਉਸ ਨੇ ਉਨ੍ਹਾਂ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਰਿਵਾਰ ਨਾਲ ਵਾਪਸ ਘਰ ਆਏ ਤਾਂ ਬੇਟੀ ਨੂੰ ਪੱਖੇ ਨਾਲ ਲਟਕਿਆ ਦੇਖਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Bollywood News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ