ਔਨਲਾਈਨ ਬੈਲੀ ਡਾਂਸ ਸਿੱਖ ਰਹੀ Ananya Pandey, ਟ੍ਰੇਨਰ ਨੇ ਸ਼ੇਅਰ ਕੀਤੀ ਫੋਟੋ

ਅਦਾਕਾਰਾ ਅਨਨਿਆ ਪਾਂਡੇ ਲੌਕਡਾਊਨ ਵਿਚ ਬੇਲੀ ਡਾਂਸ ਸਿੱਖ ਰਹੀ ਹੈ। ਉਸ ਦੀ ਟ੍ਰੇਨਰ ਸੰਜਨਾ ਨੇ ਅਨਾਨਿਆ ਨਾਲ ਵੀਡੀਓ ਕਾਲ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਅਨਨਿਆ ਪਾਂਡੇ ਨੇ Student of The Year 2 ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਅਨਨਿਆ ਪਾਂਡੇ ਅਦਾਕਾਰ ਚੰਕੀ ਪਾਂਡੇ ਦੀ ਧੀ ਹੈ।

ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵੀ ਕੋਰੋਨਾ ਵਾਇਰਸ ਕਾਰਨ ਆਪਣੇ ਘਰਾਂ ਵਿੱਚ ਸਮਾਂ ਬਿਤਾਉਣ ਲਈ ਮਜਬੂਰ ਹਨ। ਹਾਲਾਂਕਿ ਅਨਨਿਆ ਵੀ ਆਪਣੀ ਐਕਟੀਵਿਟੀ ਨਿਰੰਤਰ ਕਰ ਰਹੀ ਹੈ। ਇਸ ਐਕਟੀਵਿਟੀ ਦੇ ਤਹਿਤ ਅਨਨਿਆ ਨਾ ਸਿਰਫ ਬੇਲੀ ਡਾਂਸ ਸਿੱਖ ਰਹੀ ਹੈ ਬਲਕਿ ਅਭਿਆਸ ਦੁਆਰਾ ਆਪਣੇ ਆਪ ਨੂੰ ਪਰਫੈਕਟ ਬਣਾਉਣ ਵਿੱਚ ਲੱਗੀ ਹੋਈ ਹੈ।ਟ੍ਰੇਨਰ ਸੰਜਨਾ ਮੁਥਰੇਜਾ ਉਸ ਨੂੰ ਟਰੇਨਿੰਗ ਦੇ ਰਹੀ ਹੈ।

ਇਹ ਵੀ ਪੜ੍ਹੋ : RANVEER SINGH ਨੇ ਸ਼ੇਅਰ ਕੀਤਾ ਆਪਣਾ ਨਵਾ ਲੁੱਕ, ਲਾਕਡਾਊਨ ਵਿੱਚ ਬਣਾਈ ਸ਼ਾਨਦਾਰ BODY

ਸੰਜਨਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਪਾਈ ਹੈ। ਉਸ ਨੇ ਅਨਨਿਆ ਨੂੰ ਦਿੱਤੀਆਂ ਕਲਾਸਾਂ ਦੀਆਂ ਸਨਿੱਪਟ ਸ਼ੇਅਰ ਕੀਤੀਆਂ ਹਨ। ਉਸਨੇ ਅਨਨਿਆ ਪਾਂਡੇ ਨੂੰ ਟੈਗ ਕੀਤਾ ਅਤੇ ਕਿਹਾ ਕਿ ਲੌਕਡਾਉਨ 4 ਵਿੱਚ ਬੈਲੀ ਡਾਂਸ ਦੀਆਂ ਔਨਲਾਈਨ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ। ਫੋਟੋ ‘ਚ ਅਨਾਨਿਆ ਪਿੰਕ ਸਪੋਰਟਸ ਬ੍ਰਾ ਵਿੱਚ ਦੇਖਿਆ ਜਾ ਰਿਹਾ ਹੈ, ਜਿਸ ਦੇ ਮੈਚਿੰਗ ਦਾ ਲੋਅਰ ਵੀ ਪਹਿਨਿਆ ਹੋਇਆ ਹੈ। ਅਨਨਿਆ ਡਾਂਸ ਟ੍ਰੇਨਿੰਗ ਸੈਸ਼ਨ ਦੌਰਾਨ ਸਖਤ ਮਿਹਨਤ ਕਰਦੀ ਨਜ਼ਰ ਆ ਰਹੀ ਹੈ।

ਅਨਨਿਆ ਦੀ ਗੱਲ ਕਰੀਏ ਤਾਂ ਉਹ ਇੰਸਟਾਗ੍ਰਾਮ ‘ਤੇ ਲਗਾਤਾਰ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ। ਉਸਨੇ ਲੌਕਡਾਉਨ ਦੌਰਾਨ ਕਈ ਥ੍ਰੋਅਬੈਕ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਸ ਪੋਸਟ ਦੇ ਬਾਅਦ ਅਨਨਿਆ ਨੇ ਖੁਦ ਕੰਮੈਂਟ ਸੈਕਸ਼ਨ ਵਿਚ ਆਕੇ ਕੰਮੈਂਟ ਕੀਤਾ। ਉਸਨੇ ਸੰਜਨਾ ਅਤੇ ਉਸਦੀ ਔਨਲਾਈਨ ਕਲਾਸ ਬਾਰੇ ਗੱਲ ਕੀਤੀ। ਕੁਝ ਦਿਨ ਪਹਿਲਾਂ ਸੰਜਨਾ ਨੇ ਅਨਨਿਆ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਸੀ।

ਸੰਜਨਾ ਨਾ ਸਿਰਫ ਅਨਨਿਆ ਨੂੰ ਬਲਕਿ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅਤੇ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਨੂੰ ਵੀ ਡਾਂਸ ਸਿਖਾਉਂਦੀ ਹੈ। ਦੱਸੋ ਦਈਏ ਕਿ ਅਨਨਿਆ, ਸੁਹਾਨਾ ਅਤੇ ਸ਼ਨਾਇਆ ਤਿੰਨੋਂ ਚੰਗੇ ਦੋਸਤ ਹਨ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ