Bollywood News: ਮਨਜੀਤ ਸਿੰਘ ਜੀਕੇ ਨੇ ਪੰਜਾਬ 1984 ਦੇ ਦੰਗਿਆਂ ਨੂੰ ਲੈ ਕੇ ਅਮਿਤਾਭ ਬਚਨ ਤੇ ਲਾਏ ਗੰਭੀਰ ਦੋਸ਼

amitabh-bachchans-will-trap-tytler-siege-by-gk-in-1984-riots
Bollywood News: ਸਾਲ 1984 ਚ ਹੋਏ ਦੰਗਿਆਂ ਲਈ ਜਗਦੀਸ਼ ਟਾਈਟਲਰ ‘ਤੇ ਲਗਾਤਾਰ ਗੰਭੀਰ ਦੋਸ਼ ਲੱਗਦੇ ਆਏ ਹਨ। ਹੁਣ ‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰਸਿੱਧ ਅਦਾਕਾਰ ਅਮਿਤਾਭ ਬੱਚਨ ਦੇ ਉਸ ਬਿਆਨ ਦਾ ਹਵਾਲਾ ਦੇ ਕੇ ਜਗਦੀਸ਼ ਟਾਈਟਲਰ ਨੂੰ ਘੇਰਿਆ ਹੈ ਜੋ ਅਮਿਤਾਭ ਵੱਲੋਂ ਸਾਲ 2013 ‘ਚ ਸੀਬੀਆਈ ਨੂੰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: Bollywood News: ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਲੀਆ ਭੱਟ ਦੀ ਫਿਲਮ Sadak2 ਦਾ ਵਿਰੋਧ, ਟਵਿੱਟਰ ਤੇ ਟਰੇਂਡ ਕਰ ਰਿਹਾ #BoycottSadak2

ਦਰਅਸਲ ਮਨਜੀਤ ਸਿੰਘ ਜੀਕੇ ਵੱਲੋਂ ਲਗਾਤਾਰ ਅਮਿਤਾਭ ਦੇ ਉਸ ਬਿਆਨ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਜੋਕਿ ਹੁਣ ਜਨਤਕ ਹੋ ਗਿਆ ਦੱਸਿਆ ਜਾ ਰਿਹੈ। ਜੀਕੇ ਨੇ ਫੇਸਬੁੱਕ ਤੇ ਬਕਾਇਦਾ ਵੀਡੀਓ ਅਪਲੋਡ ਕਰਕੇ ਟਾਈਟਲਰ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਹੈ। ਉਨ੍ਹਾਂ ਅਮਿਤਾਭ ਬੱਚਨ ਦੇ ਬਿਆਨਾਂ ਨੂੰ ਆਧਾਰ ਬਣਾਕੇ ਦੋਸ਼ ਮੜ੍ਹਿਆ ਕਿ ਹੁਣ ਤੱਕ ਟਾਈਟਲਰ ਗੁਮਰਾਹ ਕਰਦੇ ਰਹੇ ਹਨ ਕਿ ਉਹ ਤਤਕਾਲੀਨ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਕੁਝ ਦਿਨ ਉਨ੍ਹਾਂ ਦੀ ਮ੍ਰਿਤਕ ਦੇਹ ਕੋਲ ਸੀ ਅਤੇ ਗਾਂਧੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਸੀ।

ਜੀਕੇ ਮੁਤਾਬਿਕ ਅਮਿਤਾਬ ਬੱਚਨ ਵੀ ਉਨ੍ਹਾਂ ਦਿਨਾਂ ‘ਚ ਗਾਂਧੀ ਪਰਿਵਾਰ ਦੇ ਨਾਲ ਸੀ ਅਤੇ ਬੱਚਨ ਦੇ ਬਿਆਨਾਂ ‘ਚ ਟਾਈਟਲਰ ਦੀ ਉਥੇ ਮੌਜੂਦਗੀ ਬਾਰੇ ਸੰਕੇਤ, ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ। ਉਨ੍ਹਾਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ