ਰਣਬੀਰ ਕਪੂਰ ਤੋਂ ਬਾਅਦ ਆਲਿਆ ਭੱਟ ਕੋਰੋਨਾ ਪੌਜ਼ੇਟਿਵ

Alia-Bhatt-Corona-Positive-After-Ranbir-Kapoor

ਅਦਾਕਾਰਾ ਆਲਿਆ ਭੱਟ ਨੇ ਇੰਸਟਾਗ੍ਰਾਮ ਜ਼ਰੀਏ ਖੁਦ ਦੇ ਪੌਜ਼ੇਟਿਵ ਹੋਣ ਬਾਰੇ ਜਾਣਕਾਰੀ ਦਿੱਤੀ। ਆਲਿਆ ਨੇ ਲਿਖਿਆ, ‘ਉਨ੍ਹਾਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ ਤੇ ਡਾਕਟਰਾਂ ਵੱਲੋਂ ਦੱਸੀ ਹਰ ਗੱਲ ਦਾ ਉਹ ਧਿਆਨ ਰੱਖ ਰਹੀ ਹੈ।’

ਕਰੋਨੋਾ ਵਾਇਰਸ ਦੇ ਅੰਕੜੇ ਇਕ ਵਾਰ ਫਿਰ ਤੋਂਵਧ ਰਹੇ ਹਨ। ਆਏ ਦਿਨ ਦੇਸ਼ ‘ਚ ਕੋਰੋਨਾ ਤੋਂ ਇਨਫੈਕਟਡ ਕੇਸਾਂ ‘ਚ ਇਜ਼ਾਫਾ ਹੋ ਰਿਹਾ ਹੈ। ਹੁਣ ਫ਼ਿਲਮ ਨਿਰਮਾਤਾ ਮਹੇਸ਼ ਭੱਟ ਦੀ ਧੀ ਆਲਿਆ ਭੱਟ ਕੋਰੋਨਾ ਪੌਜ਼ੇਟਿਵ ਹੋ ਗਈ ਹੈ।

ਆਲਿਆ ਦੇ ਬੁਆਏਫਰੈਂਡ ਰਣਬੀਰ ਕਪੂਰ ਵੀ ਕੋਰੋਨਾ ਪੌਜ਼ੇਟਿਵ ਹੋਏ ਸਨ। ਘਰ ਰਹਿ ਕੇ ਹੀ ਇਲਾਜ ਕਰਵਾ ਰਹੇ ਸਨ। ਰਣਬੀਰ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਹ ਕੰਮ ‘ਤੇ ਵਾਪਸ ਪਰਤ ਗਏ ਹਨ।

ਆਲਿਆ ਕੋਰੋਨਾ ਪੌਜ਼ੇਟਿਵ ਹੋ ਗਈ ਹੈ। ਬੀਤੇ ਦਿਨ ਆਲਿਆ ਆਪਣੇ ਬੁਆਏਫਰੈਂਡ ਰਣਬੀਰ ਕਪੂਰ ਦੇ ਨਾਲ ਮੁੰਬਈ ਦੇ ਜੁਹੂ ‘ਚ ਦਿਖਾਈ ਦਿੱਤੀ ਸੀ। ਰਣਬੀਰ ਕਪੂਰ ਤੇ ਆਲਿਆ ਭੱਟ ਨੇ ਆਯਾਨ ਮੁਖਰਜੀ ਦੀ ਫਿਲਮ ਬ੍ਰਾਮਾਸਤਰ ‘ਚ ਕੰਮ ਕੀਤਾ ਹੈ। ਫ਼ਿਲਮ ਦੇ ਸੈਟ ਤੋਂ ਮੀਡੀਆ ‘ਚ ਕਾਫੀ ਤਸਵੀਰਾਂ ‘ਤੇ ਵੀਡੀਓ ਸਾਹਮਣੇ ਆਈਆਂ ਸਨ।

ਦਿੱਗਜ਼ ਸੰਗੀਤਕਾਰ ਬੱਪੀ ਲਹਿਰੀ ਵੀ ਕੋਰੋਨਾ ਇਨਫੈਕਟਡ ਹੋ ਗਏ ਸਨ। ਉਨ੍ਹਾਂ ਦੀ ਉਮਰ ਤੇ ਸਿਹਤ ਨੂੰ ਦੇਖਦਿਆਂ ਉਨ੍ਹਾਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਬੇਟੀ ਰੀਮਾ ਲਹਿਰੀ ਨੇ ਹਸਪਤਾਲ ਤੋਂ ਜਾਰੀ ਕੀਤੇ ਬਿਆਨ ‘ਚ ਕਿਹਾ, ‘ਬੇਹੱਦ ਸਾਵਧਾਨੀ ਦੇ ਬਾਵਜੂਦ ਬੱਪੀ ਦਾ ਕੋਰੋਨਾ ਤੋਂ ਇਨਫੈਕਟਡ ਹੋ ਗਏ ਪਰ ਉਨ੍ਹਾਂ ‘ਚ ਕੋਰੋਨਾ ਦੇ ਹਲਕੇ ਲੱਛਣ ਹਨ। ਉਨ੍ਹਾਂ ਦੀ ਉਮਰ ਨੂੰ ਦੇਖਦਿਆਂ ਸਾਵਧਾਨੀ ਦੇ ਤੌਰ ‘ਤੇ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ‘ਚ ਡਾਕਟਰ ਉਦਵਾਡਿਆ ਦੀ ਨਿਗਰਾਨੀ ‘ਚ ਰੱਖਿਆ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ