Mirzapur : ਅਲੀ ਫਜ਼ਲ ਨੂੰ ਨਹੀਂ ਮਿਲਿਆ ਸੀ ‘ਗੁੱਡੂ’ ਦਾ ਕਿਰਦਾਰ , ਸੀਰੀਜ਼ ਕਰਨ ਤੋਂ ਕਰ ਦਿੱਤਾ ਸੀ ਇਨਕਾਰ

Ali Fazal refused to do Mirzapur earlier know the reason

ਹਾਲ ਹੀ ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ ਮਿਰਜ਼ਾਪੁਰ 2 ਤੋਂ ਬਾਅਦ ਹਰ ਅਦਾਕਾਰ ਨੂੰ ਉਸਦੇ ਕਿਰਦਾਰ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ, ਇਸ ਸੀਰੀਜ਼ ਦੇ ਮੁੱਖ ਕਿਰਦਾਰ ਕਾਲੀਨ ਭਈਆ, ਮੁੰਨਾ ਤ੍ਰਿਪਾਠੀ, ਗੁੱਡੂ ਅਤੇ ਗੋਲੂ ਨੇ ਵੀ ਪਹਿਲੀ ਸੀਰੀਜ਼ ਵਿੱਚ ਧਮਾਲ ਮਚਾ ਦਿੱਤਾ ਸੀ। ਇਨ੍ਹਾਂ ਵਿਚੋਂ ਗੁੱਡੂ ਭਈਆ ਮਤਲਬ ਅਦਾਕਾਰ ਅਲੀ ਫਜ਼ਲ ਨੇ ਬਹੁਤ ਵਧੀਆ ਕੰਮ ਕੀਤਾ ਹੈ। ਪਰ ਕੀ ਤੁਸੀਂ ਜਾਣਦੇ ਹੋ, ਅਲੀ ਨੂੰ ਇਸ ਲੜੀ ਵਿੱਚ ਗੁੱਡੂ ਤੋਂ ਪਹਿਲਾਂ ਹੋਰ ਕਿਰਦਾਰਾਂ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਅਲੀ ਨੇ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

https://www.instagram.com/p/CGgeWMalobK/?utm_source=ig_embed

ਫਿਲਮਫੇਅਰ ਨੂੰ ਦਿੱਤੇ ਇੰਟਰਵਿਊ ਵਿੱਚ ਅਲੀ ਫਜ਼ਲ ਨੇ ਇਸ ਸੀਰੀਜ਼ ਦੀ ਕਹਾਣੀ ਅਤੇ ਇਸ ਵਿੱਚ ਉਸਦੇ ਕਿਰਦਾਰ ਬਾਰੇ ਚਰਚਾ ਕੀਤੀ। ਅਲੀ ਨੇ ਦੱਸਿਆ ‘ਮੇਨੂ ਗੁੱਡੂ ਦਾ ਕਿਰਦਾਰ ਸਭ ਤੋਂ ਵਧੀਆ ਲੱਗਿਆ ਸੀ। ਨਿਰਮਾਤਾ ਨੇ ਸਭ ਤੋਂ ਪਹਿਲਾਂ ਮੈਨੂੰ ਕਿਸੇ ਹੋਰ ਕਿਰਦਾਰ ਦੀ ਪੇਸ਼ਕਸ਼ ਕਰਨ ਵਾਲੇ ਸੀ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੁੰਨਾ ਦਾ ਕਿਰਦਾਰ ਸੀ, ਜੋ ਦਿਵਾਏਂਦੁ ਨੇ ਕੀਤਾ ਹੈ। ਉਸ ਸਮੇਂ ਮੈਂ ਗੁਡੂ ਦੇ ਕਿਰਦਾਰ ਵਿਚ ਇਸ ਲਈ ਪ੍ਰਵੇਸ਼ ਕੀਤਾ ਕਿਉਂਕਿ ਮੈਨੂੰ ਲੱਗਿਆ ਕਿ ਮੈਂ ਇਸ ਵਿਚ ਬਹੁਤ ਕੁਝ ਕਰ ਸਕਦਾ ਹਾਂ।

ਅਲੀ ਨੇ ਸ਼ੋਅ ਕਰਨ ਤੋਂ ਕਰ ਦਿੱਤਾ ਸੀ ਇਨਕਾਰ

“ਮੈਨੂੰ ਅਜਿਹੇ ਕਿਰਦਾਰ ਪਸੰਦ ਹਨ ਜੋ ਮੇਰੇ ਲਈ ਅਣਪਰੇਡਿਕਟੇਬਲ ਹੋਣ। ਜੇ ਮੈਂ ਸਾਰੀ ਕਹਾਣੀ ਪਹਿਲਾਂ ਹੀ ਜਾਣ ਲੈਂਦਾ ਹਾਂ ਤਾਂ ਇਹ ਵਿੱਚ ਮਜ਼ਾ ਨਹੀਂ ਆਉਂਦਾ ਹੈ। ਕੋਈ ਟੀਮ-ਵਰਕ ਨਹੀਂ ਹੋਵੇਗਾ ਕਿਉਂਕਿ ਮੈਂ ਇੱਥੇ ਇਕੱਲਾ ਵਿਅਕਤੀ ਨਹੀਂ ਹਾਂ। ਇਸ ਲਈ ਮੈਂ ਬਹਾਨੇ ਬਣਾਏ, ਮੈਂ ਕਿਹਾ ਕਿ ਮੇਰੇ ਕੋਲ ਕੋਈ ਡੇਟਸ ਨਹੀਂ ਹਨ, ਕੁਝ ਕੰਮ ਆ ਗਿਆ ਹੈ ਅਤੇ ਮੈਂ ਇਸ ਨੂੰ ਛੱਡ ਦਿੱਤਾ। ਫਿਰ ਬਾਅਦ ਵਿੱਚ ਮੈਨੂੰ ਫੋਨ ਆਇਆ ਅਤੇ ਉਸਨੇ ਕਿਹਾ ਕਿ ਉਹ ਇੱਕ ਵਾਰ ਫਿਰ ਕਿਸ਼ਿਸ਼ ਕਰਕੇ ਦੇਖਣਾ ਚਹੁੰਦੇ ਸੀ’।

ਇਸ ਤੋਂ ਬਾਅਦ ਜੋ ਹੋਇਆ ਉਹ ਸਭ ਨੂੰ ਪਤਾ ਹੈ। ਮਿਰਜ਼ਾਪੁਰ ਵਿੱਚ ਗੁੱਡੂ ਭਈਆ ਦੀ ਭੂਮਿਕਾ ਵਿੱਚ ਅਲੀ ਫਜ਼ਲ ਨੇ ਜੀ ਜਾਨ ਲਗਾ ਦਿੱਤੀ। ਪਹਿਲੇ ਸੀਜ਼ਨ ਵਿੱਚ ਉਸਦਾ ਰੋਮਾਂਟਿਕ ਅਤੇ ਜਨੂੰਨੀ ਅੰਦਾਜ਼ ਦੀਖਿਆ ਸੀ, ਪਰ ਇਸ ਵਾਰ ਉਸਦੇ ਐਕ੍ਸਟ੍ਰੀਮ ਦੀ ਵੀ ਹੱਦ ਦੇਖ ਲਈ। ਸ਼ੋਅ ਵਿੱਚ ਉਨ੍ਹਾਂ ਦੇ ਕਿਰਦਾਰ ਦੀ ਦਰਸ਼ਕਾਂ ਵੱਲੋਂ ਬਹੁਤ ਤਰੀਫ ਕੀਤੀ ਗਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ