ਅਕਸ਼ੇ ਕੁਮਾਰ ਵੀ ਕੋਰੋਨਾ ਦਾ ਸ਼ਿਕਾਰ, ਘਰ ‘ਚ ਕੁਆਰੰਟੀਨ

Akshay-Kumar-is-also-a-victim-of-corona

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੂੰ ਕੋਰੋਨਾ ਹੋ ਗਿਆ ਹੈ। ਅਦਾਕਾਰ ਦੀ ਟੈਸਟ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਘਰ ‘ਚ ਹੀ ਕੁਆਰੰਟੀਨ ਹਨ ਤੇ ਲਗਾਤਾਰ ਡਾਕਟਰਾਂ ਦੇ ਸੰਪਰਕ ‘ਚ ਹਨ।

ਅੱਜ ਸਵੇਰੇ ਮੇਰੀ ਕੋਵਿਡ-19 ਰਿਪੋਰਟ ਪੌਜ਼ੇਟਿਵ ਆਈ ਹੈ। ਸਾਰੇ ਪ੍ਰੋਟੋਕੋਲ ਦਾ ਪਾਲਣ ਕਰਦਿਆਂ ਮੈਂ ਖੁਦ ਨੂੰ ਆਇਸੋਲੇਟ ਕਰ ਲਿਆ ਹੈ। ਮੈਂ ਘਰ ਕੁਆਰੰਟੀਨ ਹਾਂ ਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਰੱਖ ਰਿਹਾ ਹਾਂ। ਮੈਂ ਅਪੀਲ ਕਰਦਾ ਹਾਂ ਕਿ ਜੋ ਲੋਕ ਵੀ ਮੇਰੇ ਸੰਪਰਕ ‘ਚ ਆਏ ਹਨ ਆਪਣਾ ਟੈਸਟ ਕਰਵਾਉਣ ਤੇ ਆਪਣਾ ਧਿਆਨ ਰੱਖਣ। ਜਲਦ ਹੀ ਐਕਸ਼ਨ ‘ਚ ਵਾਪਸ ਆਵਾਂਗਾ।

ਅਕਸ਼ੇ ਕੁਮਾਰ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਰਾਮਸੇਤੂ ਦੀ ਸ਼ੂਟਿੰਗ ਕਰ ਰਹੇ ਸਨ। ਅਜਿਹੇ ‘ਚ ਉਦੋਂ ਅਦਾਕਾਰ ਸ਼ੂਟਿੰਗ ਤੋਂ ਬ੍ਰੇਕ ਲੈਕੇ ਘਰ ਕੁਆਰੰਟੀਨ ਹੋ ਗਏ ਹਨ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਨੇ ਆਪਣੇ ਕਾਂਟ੍ਰੈਕਟ ‘ਚ ਆਏ ਸਾਰੇ ਲੋਕਾਂ ਨੂੰ ਟੈਸਟ ਕਰਾਉਣ ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਵਾਇਰਸ ਦੀ ਲਪੇਟ ‘ਚ ਅਜੇ ਤਕ ਕਈ ਸਿਤਾਰੇ ਆ ਚੁੱਕੇ ਹਨ। ਹਾਲ ਹੀ ‘ਚ ਸੰਜੇ ਲੀਲਾ ਭੰਸਾਲੀ, ਰਣਬੀਰ ਕਪੂਰ, ਆਲਿਆ ਭੱਟ ਤੇ ਆਮਿਰ ਖਾਨ ਨੇ ਵੀ ਕੋਰੋਨਾ ਦੀ ਪੁਸ਼ਟੀ ਕੀਤੀ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ