Akshay Kumar ਦੀ ਫਿਲਮ ‘Sooryavanshi’ ‘ਚ ਹੋਈ ਦਿੱਗਜ ਅਭਿਨੇਤਾ ਦੀ ਐਂਟਰੀ

akshay-kumar-film-sooryavanshi-director-rohit-shetty-introduces-jackie-shroff
ਇੱਕ ਹੋਰ ਦਿੱਗਜ ਕਲਾਕਾਰ ਰੋਹਿਤ ਸ਼ੱਟੀ ਦੁਆਰਾ ਨਿਰਦੇਸ਼ਤ Sooryavanshi ਦੀ ਸਟਾਰ ਕਾਸਟ ਵਿੱਚ ਦਾਖਲ ਹੋਇਆ ਹੈ। ਇਹ ਬਾਲੀਵੁੱਡ ਦਾ ਜੱਗੂ ਦਾਦਾ ਯਾਨੀ ਜੈਕੀ ਸ਼ਰਾਫ ਹੈ। ਰੋਹਿਤ ਨੇ ਜੈਕੀ ਦੇ ਲੁੱਕ ਨੂੰ ਇੰਸਟਾਗ੍ਰਾਮ ਉੱਤੇ ਪੇਸ਼ ਕੀਤਾ ਹੈ ਅਤੇ ਇੱਕ ਦਿਲਚਸਪ ਸੰਦੇਸ਼ ਵੀ ਲਿਖਿਆ ਹੈ।

ਰੋਹਿਤ ਨੇ ਤਸਵੀਰ ਦੇ ਨਾਲ ਲਿਖਿਆ- just when you thought you knew all the characters of Our Cop Universe…Presenting to you
The Man Himself…JACKIE SHROFF… And…Surprise Abhi bhi baaki hai mere Dost 😉 …. ‘ ਰੋਹਿਤ ਦੇ ਇਸ ਗੁਪਤ ਸੰਦੇਸ਼ ਤੋਂ ਇੰਝ ਲੱਗ ਰਿਹਾ ਹੈ ਕਿ ਹਾਲੇ ਹੋਰ ਖੁਲਾਸੇ ਹੋਣੇ ਬਾਕੀ ਹਨ। ਖਾਸ ਗੱਲ ਇਹ ਹੈ ਕਿ ਅੱਜ (1 ਫਰਵਰੀ) ਯਾਨੀ ਕਿ Jackie Shroff ਦਾ ਜਨਮਦਿਨ ਹੈ।

ਜੈਕੀ ਸ਼ਰਾਫ Sooryavanshi ਕਿਹੜੀ ਭੂਮਿਕਾ ਨਿਭਾਉਣਗੇ ਇਹ ਅਜੇ ਸਾਹਮਣੇ ਨਹੀਂ ਆਇਆ ਹੈ। Sooryavanshi 27 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿੱਚ ਅਕਸ਼ੈ ਕੁਮਾਰ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਰਿਹਾ ਹੈ ਜਿਸ ਦਾ ਨਾਮ ਵੀਰ ਸੂਰਿਆਵੰਸ਼ੀ ਹੈ ਜੋ ATS ਦਾ ਮੁੱਖੀ ਹੈ। ਕੈਟਰੀਨਾ ਕੈਫ ਇਸਤਰੀ ਮੁਖ ਭੂਮਿਕਾ ਨਿਭਾ ਰਹੀ ਹੈ। ਰੋਹਿਤ ਸ਼ੈੱਟੀ ਦਾ ਸਿੰਘਮ ਅਤੇ ਸਿੰਬਾ ਅਰਥਾਤ Ajay Devgn ਅਤੇ Ranveer Singh ਵੀ ਫਿਲਮ ਵਿੱਚ ਆਪਣਾ-ਆਪਣਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ