Kangana Ranaut: ਹੁਣ ਇਸ ਮਸ਼ਹੂਰ ਅਦਾਕਾਰ ਨੇ ਕੰਗਨਾ ਰਣੌਤ ਦੀ ਕੀਤੀ ਭਗਤ ਸਿੰਘ ਨਾਲ ਤੁਲਨਾ

south-actor-compares-kangana-ranaut-to-bhagat-singh
Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੁਝ ਲੋਕ ਕੰਗਨਾ ਦੇ ਸਮਰਥਨ ਵਿਚ ਅੱਗੇ ਆ ਗਏ ਹਨ ਅਤੇ ਮਹਾਰਾਸ਼ਟਰ ਸਰਕਾਰ ਦੀ ਨਿਖੇਦੀ ਕਰ ਰਹੇ ਹਨ। ਇਸ ਸਭ ਦੇ ਚਲਦੇ ਮਸ਼ਹੂਰ ਤਾਮਿਲ ਅਦਾਕਾਰ ਵਿਸ਼ਾਲ ਨੇ ਕੰਗਨਾ ਰਣੌਤ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕੀਤੀ ਹੈ। ਉਸ ਨੇ ਸਰਕਾਰ ਦੀ ‘ਨਾਰਾਜ਼ਗੀ’ ਦੇ ਬਾਵਜੂਦ ਮਜ਼ਬੂਤ ਬਣੇ ਰਹਿਣ ਲਈ ਕੰਗਨਾ ਦੀ ਪ੍ਰਸ਼ੰਸਾ ਕੀਤੀ ਹੈ।

ਅਦਾਕਾਰ ਨੇ ਟਵੀਟ ਕਰਕੇ ਕਿਹਾ ਹੈ ”ਪਿਆਰੀ ਕੰਗਨਾ, ਮੈਂ ਤੁਹਾਡੇ ਹੌਂਸਲੇ ਨੂੰ ਸਲਾਮ ਕਰਦਾ ਹਾਂ, ਤੁਸੀਂ ਆਪਣੀ ਆਵਾਜ਼ ਬੁਲੰਦ ਕਰਨ ਵਿਚ ਕਦੇ ਨਹੀਂ ਸੋਚਿਆ ਕੀ ਸਹੀ ਹੈ ਅਤੇ ਕੀ ਗ਼ਲਤ। ਇਹ ਤੁਹਾਡਾ ਨਿੱਜੀ ਮਸਲਾ ਨਹੀਂ ਸੀ ਪਰ ਫ਼ਿਰ ਵੀ ਸਰਕਾਰ ਦੀ ਨਾਰਾਜ਼ਗੀ ਦੇ ਬਾਵਜੂਦ ਤੁਸੀਂ ਮਜ਼ਬੂਤੀ ਨਾਲ ਬਣੇ ਰਹੇ, ਜੋ ਕਿ ਇਸ ਨੂੰ ਇੱਕ ਵੱਡੀ ਮਿਸਾਲ ਬਣਾਉਂਦਾ ਹੈ। ਉਨ੍ਹਾਂ ਕਿਹਾ, ਇਹ ਕੁਝ ਅਜਿਹਾ ਹੀ ਹੈ ਜੋ ਭਗਤ ਸਿੰਘ ਨੇ 1920 ਵਿਚ ਕੀਤਾ ਸੀ।”

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ