ਅਭਿਨੇਤਰੀ ਨੂੰ ਮੁੰਬਈ ‘ਚ ਆਪਣੇ ਜਨਮ ਦਿਨ ‘ਤੇ ਡਰੱਗਸ ਨਾਲ ਪਾਰਟੀ ਕਰਨਾ ਮਹਿੰਗਾ ਪਿਆ, ਪੁਲਿਸ ਨੇ ਕੀਤਾ ਗ੍ਰਿਫਤਾਰ

Bollywood-actress-naira-shah-was-celebrating-his-birthday-at-a-five-star-hotel-with-drugs

ਅਭਿਨੇਤਰੀ ਨੂੰ ਮੁੰਬਈ ‘ਚ ਆਪਣੇ ਜਨਮ ਦਿਨ ‘ਤੇ ਡਰੱਗਸ ਨਾਲ ਪਾਰਟੀ ਕਰਨਾ ਮਹਿੰਗਾ ਪਿਆ।

ਪੁਲਿਸ ਟੀਮ ਨੇ ਦੇਰ ਰਾਤ ਹੋਟਲ ‘ਤੇ ਛਾਪਾ ਮਾਰਿਆ ਤੇ ਅਭਿਨੇਤਰੀ ਨੂੰ ਉਸ ਦੇ ਦੋਸਤ ਸਮੇਤ ਗ੍ਰਿਫਤਾਰ ਕਰ ਲਿਆ। ਅਭਿਨੇਤਰੀ ਦੀ ਪਛਾਣ ਨਾਇਰਾ ਨੇਹਲ ਸ਼ਾਹ ਵਜੋਂ ਹੋਈ ਹੈ।

 ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 3 ਵਜੇ ਫਾਈਵ ਸਟਾਰ ਹੋਟਲ ਵਿੱਚ ਛਾਪਾ ਮਾਰਿਆ ਗਿਆ। ਉਥੇ ਬਾਲੀਵੁੱਡ ਵਿੱਚ ਛੋਟੇ ਰੋਲ ਕਰਨ ਵਾਲੀ ਅਭਿਨੇਤਰੀ ਤੇ ਉਸ ਦੇ ਸਾਥੀਆਂ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਸੈਂਟਾਕਰੂਜ਼ ਪੁਲਿਸ ਦੇ ਸੀਨੀਅਰ ਅਧਿਕਾਰੀ ਗਿਆਨੇਸ਼ਵਰ ਗਨੌਰ ਨੂੰ ਇੱਕ ਗੁਪਤ ਇਨਪੁਟ ਮਿਲਿਆ ਸੀ ਕਿ ਇੱਕ ਬਾਲੀਵੁੱਡ ਅਭਿਨੇਤਰੀ ਇੱਕ ਫਾਈਵ ਸਟਾਰ ਹੋਟਲ ਵਿੱਚ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਹੀ ਸੀ ਜਿਸ ਵਿੱਚ ਨਸ਼ੇ ਵਰਤੇ ਜਾ ਰਹੇ ਹਨ।

ਸੈਂਟਾਕਰੂਜ਼ ਪੁਲਿਸ ਨੇ ਸੋਮਵਾਰ ਨੂੰ ਪਹਿਲੇ ਦਿਨ ਹੀ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਦੋਵਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ