ਸਿੱਧੂ ਮੂਸੇਵਾਲਾ ਦੇ ਗਾਣੇ ਨੇ ਵਧੇਰੇ ਪਸੰਦ : ਬਾਦਸ਼ਾਹ

rapper BADSHAH

ਪੰਜਾਬੀ ਰੈਪਰ ਬਾਦਸ਼ਾਹ ਨੂੰ ਆਪਣੇ ਗੀਤਾਂ ਤੋਂ ਇਲਾਵਾ ਕਈ ਗਾਣੇ ਦਿਲ ਦੇ ਕਰੀਬ ਹਨ, ਪਰ ਉਹ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਕਾਫੀ ਸੁਣਦੇ ਹਨ। ਇਸ ਦਾ ਖ਼ੁਲਾਸਾ ਉਨ੍ਹਾਂ ਖ਼ਾਸ ਗੱਲਬਾਤ ਦੌਰਾਨ ਕੀਤਾ ਹੈ।

ਬਾਦਸ਼ਾਹ ਨੂੰ ਜਦ ਪੁੱਛਿਆ ਕਿ ਕਿਸ ਗਾਇਕ ਦੇ ਗਾਣੇ ਉਨ੍ਹਾਂ ਨੂੰ ਵਧੇਰੇ ਪਸੰਦ ਹਨ ਤਾਂ ਉਨ੍ਹਾਂ ਸਿੱਧੂ ਮੂਸੇਵਾਲਾ ਦਾ ਨਾਂ ਲਿਆ। ਉਨ੍ਹਾਂ ਕਿਹਾ ਕਿ ਆਪਣੇ ਗੀਤਾਂ ਤੋਂ ਬਾਅਦ ਉਹ ਗੇੜੀ ਰੂਟ ‘ਤੇ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਨਾ ਪਸੰਦ ਕਰਦੇ ਹਨ। ਹਾਲਾਂਕਿ, ਦਿਲਜੀਤ ਤੇ ਗਿੱਪੀ ਗਰੇਵਾਲ ਵਰਗੇ ਵੱਡੇ ਸਿਤਾਰਿਆਂ ਨਾਲ ਵੀ ਬਾਦਸ਼ਾਹ ਨੇ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਆਈ ਸਰਪੰਚੀ, ਲਵਾਏਗਾ ਕੈਂਸਰ ਕੈਂਪ

ਉਨ੍ਹਾਂ ਸਿੱਧੂ ਮੂਸੇਵਾਲਾ ਬਾਰੇ ਕਿਹਾ ਕਿ ਉਨ੍ਹਾਂ ਦੇ ਗਾਣੇ ਸਭ ਤੋਂ ਵੱਖਰੇ ਹੁੰਦੇ ਹਨ। ਬਾਦਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਬੋਹੇਮੀਆ ਦਾ ਦੌਰ ਸ਼ੁਰੂ ਹੋਇਆ ਸੀ ਤਾਂ ਹਰ ਕੋਈ ਉਨ੍ਹਾਂ ਦਾ ਹੀ ਨਾਂਅ ਲੈਂਦਾ ਸੀ, ਹੁਣ ਦੌਰ ਸਿੱਧੂ ਮੂਸੇਵਾਲਾ ਦਾ ਹੈ। ਬਾਦਸ਼ਾਹ ਨੇ ਇਹ ਵੀ ਕਿਹਾ ਕਿ ਉਹ ਆਪਣੇ ਗੀਤਾਂ ਤੋਂ ਉਲਟ ਨਰਮ ਸੁਭਾਅ ਦਾ ਹੈ।

ਰੈਪ ਦੇ ਨਾਲ-ਨਾਲ ਬਾਦਸ਼ਾਹ ਹੁਣ ਪੰਜਾਬੀ ਸਿਨੇਮਾ ਵਿੱਚ ਉੱਭਰਦੇ ਨਿਰਮਾਤਾ ਵੀ ਬਣ ਗਏ ਹਨ। ਅਰਦਾਸ ਦੇ ਸਹਿ ਨਿਰਮਾਤਾ ਰਹਿ ਚੁੱਕੇ ਹਨ ਤੇ ਹੁਣ ਅੰਮ੍ਰਿਤ ਮਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਦੋ ਦੂਣੀ ਪੰਜ ਬਣਾ ਚੁੱਕੇ ਹਨ, ਜੋ ਆਉਂਦੇ ਸ਼ੁੱਕਰਵਾਰ ਰਿਲੀਜ਼ ਹੋਣ ਜਾ ਰਹੀ ਹੈ।

Source:AbpSanjha