‘ਟੋਟਲ ਧਮਾਲ’ ਦਾ ‘ਪੈਸਾ ਪੈਸਾ’ ਗਾਣਾ ਰਿਲੀਜ਼ , ਆ ਰਿਹਾ ਲੋਕਾਂ ਨੂੰ ਪਸੰਦ

PAISA PASIA SONG

ਹਾਲ ਹੀ ‘ਚ ਬਾਲੀਵੁੱਡ ਸਟਾਰ ਅਨਿਲ ਕਪੂਰ, ਰਿਤੇਸ਼ ਦੇਸ਼ਮੁੱਖ, ਅਜੇ ਦੇਵਗਨ, ਮਾਧੁਰੀ ਦੀਕਸ਼ੀਤ, ਅਰਸ਼ਦ ਵਾਰਸੀ ਦੀ ਫ਼ਿਲਮ ‘ਟੋਟਲ ਧਮਾਲ’ ਦਾ ਟ੍ਰੇਲਰ ਰਿਲੀਜ਼ ਹੋਇਆ ਸੀ। ਟ੍ਰੇਲਰ ਨੂੰ ਔਡੀਅੰਸ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਟ੍ਰੇਲਰ ਦੇਖ ਕੇ ਹੀ ਫੈਨਸ ਨੇ ਫ਼ਿਲਮ ਨੂੰ ਬਲਾਕਬਸਟਰ ਕਹਿ ਦਿੱਤਾ। ਹੁਣ ਮੇਕਰਸ ਨੇ ਫ਼ਿਲਮ ਦਾ ਪਹਿਲਾ ਗਾਣਾ ਰਿਲੀਜ਼ ਕੀਤਾ ਹੈ।

ਫ਼ਿਲਮ ਦੇ ਸੌਂਗ ਦਾ ਟਾਈਟਲ ‘ਪੈਸਾ ਪੈਸਾ’ ਹੈ ਜਿਸ ਦੀ ਟਿਊਨ ਸੁਭਾਸ਼ ਘਈ ਦੀ ਫ਼ਿਲਮ ‘ਕਰਜ਼’ ਤੋਂ ਲਈ ਗਈ ਹੈ। ਮੇਕਰਸ ਨੇ ਗਾਣੇ ਨੂੰ ਰੀ ਮਿਕਸ ਨਾ ਕਰਕੇ ਇਸ ਨੂੰ ਓਰੀਜ਼ਨਲ ਗਾਣੇ ਦੀ ਤਰ੍ਹਾਂ ਹੀ ਪੇਸ਼ ਕੀਤਾ ਹੈ।

ਬੌਬੀ ਦਿਓਲ ਦੇ ਜਨਮ ਦਿਨ ਦੇ ਜਸ਼ਨ ‘ਚ ਪਹੁੰਚੇ ਬਾਲੀਵੁੱਡ ਸਿਤਾਰੇ

ਇਸ ਗਾਣੇ ਦੀ ਖਾਸ ਗੱਲ ਹੈ ਲੰਬੇ ਸਮੇਂ ਬਾਅਦ ਅਨਿਲ ਤੇ ਮਾਧੁਰੀ ਦਾ ਡਾਂਸ। ਲੰਬੇ ਸਮੇਂ ਬਾਅਦ ਦੋਵੇਂ ਸਟਾਰਸ ਸਕਰੀਨ ‘ਤੇ ਨਜ਼ਰ ਆ ਰਹੇ ਹਨ। ਗਾਣੇ ‘ਚ ਵੀ ਦੋਵਾਂ ਦੀ ਕੈਮਿਸਟਰੀ ਕਮਾਲ ਲੱਗ ਰਹੀ ਹੈ ਤੇ ਦੋਵੇਂ ਕਾਫੀ ਫ੍ਰੈਸ਼ ਲੱਗ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਅਜੇ ਦੇਵਗਨ ਵੀ ਹਨ ਜਿਨ੍ਹਾਂ ਕਾਰਨ ਲੋਕ ਫ਼ਿਲਮ ਦੇਖਣ ਲਈ ਐਕਸਾਈਟਿਡ ਹਨ।

ਮੁਕੇਸ਼ ਭੱਟ ਦੀ ਧੀ ਦੇ ਵਿਆਹ ’ਚ ਪੁਹੰਚੇ ਇਹ ਸਭ ਬਾਲੀਵੁੱਡ ਸਿਤਾਰੇ, ਵੇਖੋ ਤਸਵੀਰਾਂ

Source:AbpSanjha