ਮਲਾਇਕਾ-ਅਰਜੁਨ ਦੇ ਵਿਆਹ ਦੀ ਤਾਰੀਖ ਹੋਈ ਪੱਕੀ, ਅਗਲੇ ਮਹੀਨੇ ਕਰਵਾ ਰਹੇ ਵਿਆਹ

Arjun Kapoor And Malaika Arora marriage

ਐਕਟਰ ਅਰਜੁਨ ਕਪੂਰ ਤੇ ਐਕਟਰਸ ਮਲਾਇਕਾ ਅਰੋੜਾ ਇੱਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਆਏ ਦਿਨ ਸੁਰਖੀਆਂ ‘ਚ ਬਣੀਆਂ ਰਹਿੰਦੀਆਂ ਹਨ। ਹੁਣ ਖ਼ਬਰ ਦੋਵੇਂ ਦੇ ਵਿਆਹ ਦੀ ਆਈ ਹੈ। ਜੀ ਹਾਂ, ਖ਼ਬਰ ਹੈ ਕਿ ਇਹ ਦੋਵੇਂ ਅਗਲੇ ਮਹੀਨੇ ਵਿਆਹ ਕਰਵਾ ਰਹੇ ਹਨ। ਇਸ ਦਾ ਦੋਵਾਂ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ 19 ਅਪ੍ਰੈਲ ਨੂੰ ਅਰਜੁਨ ਕਪੂਰ ਤੇ ਮਲਾਇਕਾ ਵਿਆਹ ਕਰਵਾ ਰਹੇ ਹਨ। ਦੋਵਾਂ ਦਾ ਵਿਆਹ ਇਸਾਈ ਰੀਤਾਂ ਮੁਤਾਬਕ ਹੋਣਾ ਹੈ। ਇਸ ਦੇ ਨਾਲ ਹੀ ਵਿਆਹ ‘ਚ ਕਾਫੀ ਘੱਟ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ। ਇਸ ‘ਚ ਕਰੀਨਾ ਕਪੂਰ ਖ਼ਾਨ, ਕ੍ਰਿਸ਼ਮਾ ਕਪੂਰ ਤੋਂ ਇਲਾਵਾ ਦੀਪਿਕਾ ਤੇ ਰਣਵੀਰ ਨੂੰ ਸੱਦਾ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਸਿੰਗਰ ਐਮੀ ਵਿਰਕ ਮਗਰੋਂ ਰਣਵੀਰ ਦੀ ‘83’ ‘ਚ ਪੰਜਾਬੀ ਸਿੰਗਰ ਹਾਰਡੀ ਸੰਧੂ ਦੀ ਐਂਟਰੀ

ਉਂਝ ਇਹ ਪਹਿਲੀ ਵਾਰ ਨਹੀਂ ਜਦੋਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲ਼ਾਂ ਵੀ ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਕਈ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ।

Source:AbpSanjha