ਭੰਸਾਲੀ ਦੀ ਫਿਲਮ ‘ਚ ਸ਼ਾਹਰੁਖ-ਸਲਮਾਨ ਦੀ ਜੋੜੀ ਨਾਲ ਨਜ਼ਰ ਆ ਸਕਦੀ ਹੈ ਆਲਿਆ

Alia to star with Salman Shahrukh in bhansalis next

ਕੁਝ ਦਿਨ ਪਹਿਲਾਂ ਹੀ ਐਲਾਨ ਹੋਇਆ ਸੀ ਕਿ ਸੁਪਰਸਟਾਰ ਸਲਾਮਨ ਖ਼ਾਨ ਤੇ ਸ਼ਾਹਰੁਖ ਖ਼ਾਨ ਜਲਦੀ ਹੀ ਫ਼ਿਲਮੇਕਰ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ‘ਚ ਕੰਮ ਕਰ ਸਕਦੇ ਹਨ। ਇਹ ਫ਼ਿਲਮ ਇੱਕ ਲਵ ਸਟੋਰੀ ਹੋ ਸਕਦੀ ਹੈ। ਹੁਣ ਇਸ ‘ਚ ਅਪਡੇਟ ਆਈ ਹੈ ਕਿ ਇਸ ਫ਼ਿਲਮ ‘ਚ ਆਲਿਆ ਭੱਟ ਹੋ ਸਕਦੀ ਹੈ। ਮੇਕਰਸ ਨੇ ਆਲਿਆ ਨੂੰ ਅਪ੍ਰੋਚ ਕੀਤਾ ਹੈ।

ਆਲਿਆ ਇਨ੍ਹਾਂ ਦਿਨੀਂ ਬਾਲੀਵੁੱਡ ਦੇ ਟੌਪ ਐਕਟਰਸ ‘ਚ ਸ਼ੁਮਾਰ ਹੈ ਜੋ ਔਡੀਅੰਸ ਲਈ ਵੱਖ-ਵੱਖ ਕਿਰਦਾਰਾਂ ਦੀ ਫ਼ਿਲਮਾਂ ਕਰਦੀ ਹੈ ਤੇ ਦਰਸ਼ਕ ਵੀ ਆਲਿਆ ਨੂੰ ਹਰ ਰੋਲ ‘ਚ ਪਸੰਦ ਕਰਦੇ ਹਨ। ਹਾਲ ਹੀ ‘ਚ ਆਲਿਆ ਨੇ ਰਣਵੀਰ ਸਿੰਘ ਦੇ ਨਾਲ ‘ਗਲੀ ਬੁਆਏ’ ਕੀਤੀ ਸੀ ਜਿਸ ‘ਚ ਉਸ ਦੀ ਐਕਟਿੰਗ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ।

ਇਹ ਵੀ ਪੜ੍ਹੋ : ‘ਭਾਰਤ’ ਦੀ ਸ਼ੂਟਿੰਗ ਪੂਰੀ ਹੋਣ ਤੇ ਸਲਮਾਨ ਨੇ ਸ਼ੇਅਰ ਕੀਤੀ ਕਟਰੀਨਾ ਨਾਲ ਇਹ ਫੋਟੋ, ਕੁਮੈਂਟਾਂ ਦਾ ਹੜ੍ਹ

ਜਲਦੀ ਹੀ ਆਲਿਆ ‘ਕਲੰਕ’, ‘ਬ੍ਰਹਮਾਸਤਰ’ ਤੇ ‘ਤਖ਼ਤ’ ਜਿਹੀਆਂ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੀ ਹੈ। ਜੇਕਰ ਮੇਕਰਸ ਦੇ ਕਹਿਣ ‘ਤੇ ਆਲਿਆ ਭੰਸਾਲੀ ਦੀ ਫ਼ਿਲਮ ਲਈ ਹਾਮੀ ਭਰਦੀ ਹੈ ਤਾਂ ਉਹ ਇੱਕ ਹੋਰ ਬਲਾਕਬਸਟਰ ਫ਼ਿਲਮ ਦਾ ਹਿੱਸਾ ਹੋ ਸਕਦੀ ਹੈ।

ਸੰਬੰਧਤ ਖਬਰ : ਸਿੰਗਰ ਸੋਨਾ ਮੋਹਾਪਤਰਾ ਨੇ ਲਿਆ ਸਲਮਾਨ ਨਾਲ ਪੰਗਾ, ਸਲਮਾਨ ਦੇ ਫੈਨਸ ਸੁਣਾਈਆਂ ਖਰੀਆਂ-ਖਰੀਆਂ

Source:AbpSanjha