ਇਸ ਦਿਨ ਰਿਲੀਜ਼ ਹੋਏਗਾ ਸਲਮਾਨ ਦੀ ‘ਭਾਰਤ’ ਦਾ ਟ੍ਰੇਲਰ, ਜਾਣੋ ਤਾਰੀਖ

salman khan bharat trailer

ਸਲਮਾਨ ਖ਼ਾਨ ਦੀ ਉਡੀਕੀ ਜਾ ਰਹੀ ਫ਼ਿਲਮ ‘ਭਾਰਤ’ ਲੋਕਾਂ ‘ਚ ਚਰਚਾ ਦਾ ਕਾਰਨ ਹੈ। ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਹੁਣ ਫੈਨਸ ਨੂੰ ਇਸ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਸਲਮਾਨ ਇਸ ਦੀ ਸ਼ੂਟਿੰਗ ਦੌਰਾਨ ਕੋਈ ਨਾ ਕੋਈ ਤਸਵੀਰ ਤੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹੇ ਹਨ।

ਇਹ ਵੀ ਪੜ੍ਹੋ : ਪ੍ਰਿਅੰਕਾ ਤੇ ਨਿੱਕ ਦੇ ਤਲਾਕ ਬਾਰੇ ਭੈਣ ਪਰੀਨੀਤੀ ਦਾ ਖੁਲਾਸਾ

ਹੁਣ ਫ਼ਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਨੂੰ ਖੁਦ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਨੇ ਟਵੀਟ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਤਸਵੀਰ ਨੂੰ ਸ਼ੇਅਰ ਕੀਤਾ ਹੈ ਜਿਸ ‘ਚ ਟੀਮ ਫ਼ਿਲਮ ਦੇ ਟ੍ਰੇਲਰ ਤੇ ਮਿਊਜ਼ਿਕ ਦੀ ਮਿਕਸਿੰਗ ਕਰਦੇ ਨਜ਼ਰ ਆ ਰਹੇ ਹਨ।

ਟਵੀਟ ‘ਚ ਅੱਬਾਸ ਨੇ ਲਿਖਿਆ ਹੈ ਕਿ ਟ੍ਰੇਲਰ 24 ਅਪਰੈਲ ਨੂੰ ਫੈਨਸ ਦੇ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਅਲੀ ਦੇ ਟਵੀਟ ਕਰਨ ‘ਤੇ ਸਲਮਾਨ ਦੇ ਫੈਨਸ ਨੇ ਵੀ ਖੂਬ ਹੁੰਗਾਰਾ ਦਿੱਤਾ ਤੇ ਕੁਝ ਨੇ ਕਿਹਾ ਕਿ ਫਾਈਨਲੀ ਉਹ ਕੈਟਰੀਨਾ ਦੀ ਲੁੱਕ ਨੂੰ ਦੇਖ ਪਾਉਣਗੇ। ਖੈਰ ਸਲਮਾਨ ਦੀ ਫ਼ਿਲਮ ‘ਭਾਰਤ’ ਇਸੇ ਸਾਲ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।

Source:AbpSanjha