ਸਾਰਾਗੜ੍ਹੀ ਵਿੱਚ 21 ਸਿੱਖਾਂ ਦੀ ਬਹਾਦਰੀ ਤੇ ਬਣੀ ਫਿਲਮ ‘ਕੇਸਰੀ’ ਦਾ ਟ੍ਰੇਲਰ ਜਾਰੀ

Kesari Trailer

ਬਾਲੀਵੁੱਡ ਦੇ ਉੱਘੇ ਅਦਾਕਾਰ ਅਕਸ਼ੈ ਕੁਮਾਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਕੇਸਰੀ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਫ਼ਿਲਮ ਕੇਸਰੀ ਹੋਲੀ ਮੌਕੇ ਯਾਨੀ 21 ਮਾਰਚ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਵਿੱਚ ਮੁੱਖ ਭੂਮਿਕਾ ਅਕਸ਼ੈ ਕੁਮਾਰ ਅਦਾ ਕਰ ਰਹੇ ਹਨ ਜੋ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਪਰਿਨਿਤੀ ਚੋਪੜਾ ਵੀ ਮੋਹਰੀ ਅਦਾਕਾਰਾਵਾਂ ਵਿੱਚ ਸ਼ਾਮਲ ਹੈ।

1897 ਵਿੱਚ ਅਫ਼ਗ਼ਾਨਿਸਤਾਨ ਦੇ ਹਮਲਾਵਰਾਂ ਨਾਲ ਸਾਰਾਗੜ੍ਹੀ ਵਿੱਚ ਸਿਰਫ਼ 21 ਸਿੱਖਾਂ ਦੀ ਗਹਿਗੱਚ ਲੜਾਈ ਹੋਈ ਸੀ। ਸਿੱਖਾਂ ਨੇ ਬਹਾਦਰੀ ਦਾ ਸਬੂਤ ਦਿੰਦਿਆਂ ਧਾੜਵੀਆਂ ਨੂੰ ਆਪਣੀ ਜਾਨ ‘ਤੇ ਖੇਡ ਕੇ ਅੱਗੇ ਵਧਣ ਤੋਂ ਰੋਕਿਆ।

Source:AbpSanjha