ਅਕਸ਼ੇ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਕਸ਼ਮੀ ਬੰਬ’ ਦਾ ਫਸਟ ਲੁੱਕ ਕੀਤਾ ਜਾਰੀ, ਵੇਖੋ ਪਹਿਲੀ ਝਲਕ

akshay's laxmi bomb first look

ਅਕਸ਼ੇ ਕੁਮਾਰ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਕਸ਼ਮੀ ਬੰਬ’ ਦਾ ਫਸਟ ਲੁੱਕ ਰਿਲੀਜ਼ ਕੀਤੀ ਹੈ। ਇਹ ਇੱਕ ਹੌਰਰ-ਕਾਮੇਡੀ ਫ਼ਿਲਮ ਹੈ, ਜਿਸ ‘ਚ ਅਕਸ਼ੇ ਕੁਮਾਰ ਦੇ ਨਾਲ ਕਿਆਰਾ ਅਡਵਾਨੀ ਲੀਡ ਰੋਲ ‘ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ ‘ਚ ਅੱਕੀ ਨੇ ਫ਼ਿਲਮ ਦਾ ਫਸਟ ਲੁੱਕ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਰਿਲੀਜ਼ ਕੀਤਾ ਹੈ। ਫ਼ਿਲਮ 5 ਜੂਨ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋ ਰਹੀ ਹੈ।

ਫ਼ਿਲਮ ਦਾ ਡਾਇਰੈਕਸ਼ਨ ਰਾਘਵ ਲਾਰੇਂਸ ਨੇ ਕੀਤਾ ਹੈ ਅਤੇ ਇਸ ਨੂੰ ਫੋਕਸ ਸਟਾਰਸ ਬੈਨਰ ਪ੍ਰੋਡਿਊਸ ਕਰ ਰਿਹਾ ਹੈ। ਫ਼ਿਲਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਫ਼ਿਲਮ ਦੇ ਫਸਟ ਪੋਸਟਰ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਫ਼ਿਲਮ ‘ਚ ਅਕਸ਼ੇ ਕੁਮਾਰ ਇੱਕ ਟ੍ਰਾਂਸਜੈਂਡਰ ਦਾ ਕਿਰਦਾਰ ਨਿਭਾ ਰਹੇ ਹਨ।

ਇਹ ਵੀ ਪੜ੍ਹੋ : ਸਸਪੈਂਸ-ਹੌਰਰ ਨਾਲ ਭਰਪੂਰ ਤਾਪਸੀ ਦੀ ‘ਗੇਮ ਓਵਰ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਦੇਖਕੇ ਹੋ ਜਾਣਗੇ ਰੌਂਗਟੇ ਖੜ੍ਹੇ

‘ਲਕਸ਼ਮੀ ਬੰਬ’ ਸਾਊਥ ਦੀ ਸੁਪਰਹਿੱਟ ਫ਼ਿਲਮ ‘ਕੰਚਨਾ’ ਦਾ ਆਫੀਸ਼ੀਅਲ ਹਿੰਦੀ ਰੀਮੇਕ ਹੈ। ਇਸ ਤੋਂ ਇਲਾਵਾ ਅਕਸ਼ੇ ਕੁਮਾਰ ਤੇ ਕਿਆਰਾ ਅਡਵਾਨੀ ‘ਗੁਡ ਨਿਊਜ਼’ ਫ਼ਿਲਮ ‘ਚ ਵੀ ਨਜ਼ਰ ਆਉਣਗੇ। ਜਿਸ ‘ਚ ਅੱਕੀ ਦੇ ਓਪੋਜ਼ਿਟ ਕਰੀਨਾ ਕਪੂਰ ਅਤੇ ਕਿਆਰਾ ਦੇ ਓਪੋਜ਼ਿਟ ਦਿਲਜੀਤ ਦੁਸਾਂਝ ਨਜ਼ਰ ਆਉਣਗੇ।

Source:AbpSanjha