ਆਮਿਰ ਖਾਨ ਅਤੇ ਕਿਰਨ ਰਾਓ ਵੱਲੋਂ ਅਲੱਗ ਹੋਣ ਦਾ ਫ਼ੈਸਲਾ , ਵਿਆਹ ਦੇ 15 ਸਾਲਾਂ ਬਾਅਦ ਲੈਣਗੇ ਤਲਾਕ

Aamir-Khan-and-Kiran-Rao-decide-to-part-ways

ਆਮਿਰ ਖਾਨ (Aamir Khan )ਅਤੇ ਕਿਰਨ ਰਾਓ (Kiran Rao )ਨੇ ਆਪਣੇ ਰਿਸ਼ਤੇ ਨੂੰ ਖਤਮ (Aamir Kiran Rao divorce )ਕਰਨ ਦਾ ਫ਼ੈਸਲਾ ਕੀਤਾ ਹੈ। ਆਮਿਰ ਅਤੇ ਕਿਰਨ ਨੇ ਇੱਕ ਸਾਂਝੇ ਬਿਆਨ ਵਿੱਚ ਐਲਾਨ ਕੀਤਾ ਹੈ ਕਿ ਹੁਣ ਉਨ੍ਹਾਂ ਦੇ ਰਸਤੇ ਵੱਖਰੇ ਹੋ ਰਹੇ ਹਨ।

15 ਸਾਲਾ ਵਿਚ ਅਸੀਂ ਇਕੱਠੇ ਜ਼ਿੰਦਗੀ ਦੇ ਤਜ਼ੁਰਬੇ, ਆਨੰਦ ਅਤੇ ਹਾਸੇ ਸਾਂਝੇ ਕੀਤੇ ਹਨ, ਅਤੇ ਸਾਡਾ ਰਿਸ਼ਤਾ ਵਿਸ਼ਵਾਸ, ਸਤਿਕਾਰ ਅਤੇ ਪਿਆਰ ਵਿਚ ਵਧਿਆ ਹੈ। ਹੁਣ ਅਸੀਂ ਆਪਣੀ ਜ਼ਿੰਦਗੀ ਵਿਚ ਇਕ ਨਵਾਂ ਅਧਿਆਇ ਆਰੰਭ ਕਰਨਾ ਚਾਹੁੰਦੇ ਹਾਂ ਪਰ ਪਤੀ – ਪਤਨੀ ਦੇ ਤੌਰ ‘ਤੇ ਨਹੀਂ, ਬਲਕਿ ਇਕ-ਦੂਜੇ ਲਈ ਸਹਿ – ਮਾਤਾ ਪਿਤਾ ਅਤੇ ਪਰਿਵਾਰ ਦੇ ਰੂਪ ਵਿਚ। ਅਸੀਂ ਕੁਝ ਸਮੇਂ ਪਹਿਲਾਂ ਵੱਖ ਹੋਣ ਦੀ ਯੋਜਨਾ ਸ਼ੁਰੂ ਕੀਤੀ ਸੀ। ਹੁਣ ਇਸ ਪ੍ਰਬੰਧ ਨੂੰ ਰਸਮੀ ਰੂਪ ਦੇਣ ਨੂੰ ਮਹਿਸੂਸ ਕਰ ਰਹੇ ਹਾਂ।

ਅਸੀਂ ਆਪਣੇ ਬੇਟੇ ਆਜ਼ਾਦ ਨੂੰ ਸਮਰਪਿਤ ਮਾਪੇ ਹਾਂ, ਜਿਸ ਦਾ ਪਾਲਣ ਪੋਸ਼ਣ ਅਸੀਂ ਇਕੱਠੇ ਕਰਾਂਗੇ। ਅਸੀਂ ਫਿਲਮਾਂ, ਪਾਨੀ ਫਾਉਂਡੇਸ਼ਨ ਅਤੇ ਹੋਰ ਪ੍ਰੋਜੈਕਟਾਂ ਵਿੱਚ ਵੀ ਸਹਿਯੋਗ ਕਰਨਾ ਜਾਰੀ ਰੱਖਾਂਗੇ, ਜਿਸ ਦੇ ਬਾਰੇ ਅਸੀਂ ਦਿਲ ਤੋਂ ਪ੍ਰਵਾਹ ਕਰਦੇ ਹਾਂ।

ਦੋਹਾਂ ਦਾ ਪਿਆਰ ਹੋ ਗਿਆ ਅਤੇ ਦੋਹਾਂ ਨੇ 28 ਦਸੰਬਰ 2005 ਨੂੰ ਵਿਆਹ ਕਰਵਾ ਲਿਆ ਸੀ। ਸਰੋਗੇਸੀ ਦੀ ਸਹਾਇਤਾ ਨਾਲ ਦੋਵਾਂ ਨੇ ਆਪਣੇ ਬੇਟੇ ਆਜ਼ਾਦ ਦਾ ਸਵਾਗਤ ਕੀਤਾ। 15 ਸਾਲਾਂ ਦੇ ਇਸ ਵਿਆਹ ‘ਚ ਕਿਰਨ ਅਤੇ ਆਮਿਰ ਨੇ ਕਈ ਉਤਰਾਅ-ਚੜਾਅ ਦੇਖੇ ਹਨ ਅਤੇ ਇਕੱਠੇ ਕਈ ਗੱਲਾਂ ਦਾ ਸਾਹਮਣਾ ਕੀਤਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ