ਯੂਟਿਊਬ ‘ਤੇ ਪੰਜਾਬੀ ਗਾਣਿਆਂ ਨੇ ਪੁੱਟੀਆਂ ਧੂੜਾਂ, 2018 ‘ਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਗਾਣੇ

most viewed punjabi songs

1 : ਇੰਟਰਨੈੱਟ ਸਰਚ ਜੌਇੰਟ ਤੇ ਗੂਗਲ ਅਧਿਕਾਰਤ ਯੂਟਿਊਬ ਨੇ ਆਪਣੀ ਸਾਲਾਨਾ ਰਿਵਾਇੰਡ ਲਿਸਟ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ ਵਿੱਚ ਗਲੋਬਲ ਤੇ ਭਾਰਤੀ ਵੀਡੀਓ ਨੂੰ ਸ਼ਾਮਲ ਕੀਤਾ ਗਿਆ ਹੈ। ਲਿਸਟ ਵਿੱਚ ਟ੍ਰੈਂਡਿੰਗ ਤੇ ਸਾਲ 2018 ਦੀਆਂ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਵੀਡੀਓ ਪਾਈਆਂ ਗਈਆਂ ਹਨ।

2 : ਭਾਰਤ ਵਿੱਚ ਇਸ ਸਾਲ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਟ੍ਰੈਂਡਿੰਗ ਵੀਡੀਓਜ਼ ਦੀ ਗੱਲ ਕੀਤੀ ਜਾਏ ਤਾਂ ਇਨ੍ਹਾਂ ਵਿੱਚ ‘ਦਾਰੂ ਬਦਨਾਮ’ ਦੂਜੇ ਨੰਬਰ ’ਤੇ ਆਉਂਦੀ ਹੈ। ਇਸ ਨੂੰ ਕਮਲ ਕਾਹਲੋਂ ਤੇ ਪਰਮ ਸਿੰਘ ਨੇ ਗਾਇਆ ਹੈ। ਸੋਸ਼ਲ ਮੀਡੀਆ ’ਤੇ ਇਸ ਗੀਤ ਨੇ ਕਾਫੀ ਵਾਹ-ਵਾਹ ਖੱਟੀ। ਲੋਕ ਨੇ ਇਸ ਗੀਤ ਤੇ ਕਾਫੀ ਡਾਂਸ ਮੂਵਸ ਕੀਤੇ।

3 : ਇਸ ਤੋਂ ਬਾਅਦ ਮਿਊਜ਼ਿਕ ਵਿੱਚ ਟਾਪ ਵੀਡੀਓਜ਼ ਦੀ ਗੱਲ ਕੀਤੀ ਜਾਏ ਤਾਂ ਐਮੀ ਵਿਰਕ ਦੀ ਫਿਲਮ ਲੌਂਗ ਲਾਚੀ ਦਾ ਟਾਈਟਲ ਗੀਤ ਲੌਂਗ ਲਾਚੀ’ ਨੇ ਵੀ ਯੂਟਿਊਬ ’ਤੇ ਕਾਫੀ ਧੁੰਮਾਂ ਪਾਈਆਂ। ਇਸ ਗੀਤ ’ਤੇ ਅਦਾਕਾਰਾ ਨੀਰੂ ਬਾਜਵਾ ਦੇ ਠੁਮਕਿਆਂ ਦੀ ਕਾਫੀ ਤਾਰੀਫ਼ ਕੀਤੀ ਗਈ।

4 : ਗੁਰਨਾਮ ਭੁੱਲਰ ਦਾ ਗੀਤ ‘ਡਾਇਮੰਡ’ ਨੇ 276 ਤੋਂ ਵੱਧ ਵਿਊਜ਼ ਹਾਸਲ ਕੀਤੇ। ਇਸ ਗਾਣੇ ਨੇ ਪਾਰਟੀਆਂ ਦੀ ਸ਼ਾਨ ਵਧਾਈ। ਇਸ ਨੂੰ ਜੱਸ ਰਿਕਾਰਡਸ ਵੱਲੋਂ ਰਿਕਾਰਡ ਕੀਤਾ ਗਿਆ ਸੀ।

5 : ਗੁਰੂ ਰੰਧਾਵਾ ਦਾ ਗੀਤ ‘ਇਸ਼ਾਰੇ ਤੇਰੇ’ ਵੀ ਸਭ ਤੋਂ ਵੱਧ ਵੇਖੇ ਜਾਣ ਵਾਲੇ ਗੀਤਾਂ ਵਿੱਚ ਸ਼ਾਮਲ ਹੈ। ਇਸ ਗੀਤ ਨੂੰ 260 ਮਿਲੀਅਨ ਤੋਂ ਵੱਧ ਵਾਰ ਵੇਖਿਆ ਗਿਆ। ਗੁਲਸ਼ਨ ਕੁਮਾਰ ਤੇ ਟੀ-ਸੀਰੀਜ ਵੱਲੋਂ ਪੇਸ਼ ਇਸ ਗੀਤ ਨੂੰ ਗੁਰੂ ਰੰਧਾਵਾ ਤੇ ਧਵਨੀ ਭਾਨੂਸ਼ਾਲੀ ਨੇ ਗਾਇਆ। ਵੀਡੀਓ ਡਾਇਰੈਕਟਰਗਿਫਟੀ ਵੱਲੋਂ ਨਿਰਦੇਸ਼ਿਤ ਕੀਤੀ ਗਈ।

6 : ਨੇਹਾ ਕੱਕੜ ਦੇ ਗੀਤ ‘ਓ ਹਮਸਫ਼ਰ’ ਨੇ ਵੀ ਯੂਟਿਊਬ ’ਤੇ ਕਾਫੀ ਧਮਾਲ ਪਾਈ।

Source:AbpSanjha