ਪੰਜਾਬੀ ਗਾਇਕ ਐਲੀ ਮਾਂਗਟ ਨੂੰ ਕੋਰਟ ਨੇ ਦਿੱਤੀ ਜ਼ਮਾਨਤ

elly mangat bail

ਪੰਜਾਬੀ ਇੰਡਸਟਰੀ ਦੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦੇ ਵਿਚਕਾਰ ਹੋਈ ਲੜਾਈ ਨੂੰ ਲੈ ਕੇ ਉਹਨਾਂ ਦੇ ਫੈਨਜ਼ ਵਿੱਚ ਪੂਰਾ ਵਿਵਾਦ ਛਿੜਿਆ ਹੋਇਆ ਸੀ। ਜਿਸ ਕਰਕੇ ਪੰਜਾਬੀ ਇੰਡਸਟਰੀ ਦਾ ਮਾਹੌਲ ਵਿਗੜ ਗਿਆ। ਅੱਜ ਕੋਰਟ ਵਿੱਚ ਐਲੀ ਮਾਂਗਟ ਦੀ ਵਕੀਲ ਅਤੇ ਜੱਜ ਦੀ ਹੋਈ ਬਹਿਸ ਤੋਂ ਬਾਅਦ ਲਈ ਨੂੰ ਪੂਰੇ 14 ਦਿਨਾਂ ਬਾਅਦ ਜ਼ਮਾਨਤ ਮਿਲੀ ਹੈ।

ਐਲੀ ਮਾਂਗਟ ਦੀ ਵਕੀਲ ਦਾ ਕਹਿਣਾ ਹੈ ਕਿ ਐਲੀ ਮਾਂਗਟ ਤੇ ਧਾਰਾ 295 ਲੱਗਣ ਦੇ ਕਾਰਨ ਇਸ ਦੀ ਜ਼ਮਾਨਤ ਹੋਣ ਵਿੱਚ ਕੁੱਝ ਦੇਰੀ ਜ਼ਰੂਰ ਹੋਈ ਹੈ। ਵਕੀਲ ਦਾ ਕਹਿਣਾ ਹੈ ਕਿ ਐਲੀ ਮਾਂਗਟ ਪਿਛਲੇ 6-7 ਦਿਨਾਂ ਤੋਂ ਰੋਪੜ ਦੀ ਜੇਲ੍ਹ ਵਿੱਚ ਬੰਦ ਸਨ। ਤੁਹਾਨੂੰ ਦੱਸ ਦੇਈਏ ਕਿ ਐਲੀ ਮਾਂਗਟ ਨੂੰ 11 ਤਾਰੀਕ ਨੂੰ ਮੋਹਾਲੀ ਤੋਂ ਗਿਰਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਇਸ ਨੂੰ ਰੋਪੜ ਦੀ ਜੇਲ੍ਹ ਵਿੱਚ ਭੇਜ ਦਿੱਤਾ ਸੀ।

ਜ਼ਰੂਰ ਪੜ੍ਹੋ: ਕੈਨੇਡਾ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ ਗਏ 200 ਰੁੱਖ

ਐਲੀ ਮਾਂਗਟ ਦੀ ਵਕੀਲ ਦਾ ਕਹਿਣਾ ਹੈ ਕਿ ਉਸਦੀ ਅਤੇ ਕੋਰਟ ਦੇ ਜੱਜ ਦੀ ਡੇਢ ਘੰਟੇ ਦੀ ਬਹਿਸ ਤੋਂ ਬਾਅਦ ਐਲੀ ਮਾਂਗਟ ਅਤੇ ਉਸਦੇ ਸਾਥੀਆਂ ਨੂੰ ਜ਼ਮਾਨਤ ਮਿਲ ਗਈ ਹੈ। ਵਕੀਲ ਦਾ ਕਹਿਣਾ ਹੈ ਕਿ ਹੁਣ ਐਲੀ ਮਾਂਗਟ ਅਤੇ ਉਸਦੇ ਸਾਥੀ ਘੁੰਮਣ ਬ੍ਰਦਰਸ ਨੂੰ ਬਾਹਰ ਲੈ ਆਉਣਗੇ। ਉਂਝ ਦੇਖਿਆ ਜਾਵੇ ਇਹਨਾਂ ਦੀ ਲੜਾਈ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰਾਂ ਨੇ ਐਲੀ ਮਾਂਗਟ ਦੀ ਹਮਾਇਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਐਲੀ ਮਾਂਗਟ ਨਾਲ ਜੋ ਵੀ ਹੋ ਰਿਹਾ ਹੈ ਉਹ ਸਰਾਸਰ ਗ਼ਲਤ ਹੈ।