ਕੈਨੇਡਾ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਏ ਗਏ 200 ਰੁੱਖ

eco-sikh-organization-in-canada

ਕੈਨੇਡਾ ਦੇ ਵਿੱਚ ਅਮਰੀਕਾ ਦੀ ਈਕੋ ਸਿੱਖ ਜੱਥੇਬੰਦੀ ਵੱਲੋਂ ਕੈਨੇਡਾ ਦੇ ਮਿਸੀਗਾਗਾ 200 ਰੁੱਖ ਲਗਾਏ ਗਏ। ਇਸ ਮੁਹਿੰਮ ਦੇ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਭਾਈਚਾਰਿਆਂ ਦੇ 50 ਤੋਂ ਵੱਧ ਲੋਕਾਂ ਨੇ ਭਾਗ ਲਿਆ। ਈਕੋ ਸਿੱਖ ਜੱਥੇਬੰਦੀ ਨੇ ਇਹ ਕਦਮ ਕ੍ਰੈਡਿਟ ਵੈਲੀ ਕੰਜ਼ਰਵੇਸ਼ਨ, ਵਾਤਾਵਰਣ ਸੰਸਥਾ ਦੇ ਨਾਲ ਮਿਲ ਕੇ ਵਾਤਾਵਰਣ ਨੂੰ ਬਚਾਉਣ ਦੇ ਲਈ ਚੁੱਕਿਆ ਗਿਆ।

ਜ਼ਰੂਰ ਪੜ੍ਹੋ: ਬਿਕਰਮ ਸਿੰਘ ਮਜੀਠੀਆ ਦਾ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਵਾਰ

ਇਸ ਮੁਹਿੰਮ ਦੇ ਵਿੱਚ ਗ੍ਰੀਨ ਪਾਰਟੀ ਦੇ ਉਮੀਦਵਾਰ ਮਾਈਕ ਸਮਿਟਜ਼ ਅਤੇ ਕ੍ਰਿਸਟੀਨ ਪੋਰਟਰ ਪਹੁੰਚੇ। ਜਿੰਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ ਦੇ ਲਈ ਬਹੁਤ ਸਾਰੇ ਰੁੱਖ ਲਗਾਏ। ਈਕੋ ਸਿੱਖ ਜੱਥੇਬੰਦੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 50000 ਰੁੱਖ ਲਗਾਉਣ ਦਾ ਵਾਅਦਾ ਕੀਤਾ ਹੈ। ਇਸ ਮੁਹਿੰਮ ਨੂੰ ਸਥਾਨਕ ਕਾਰੋਬਾਰ ਪ੍ਰਵਾ ਹੋਮ ਸਟੇਜਿੰਗ ਅਤੇ ਸਜਾਵਟ ਅਤੇ ਬੀਏਈ ਸਿਸਟਮ, ਇੱਕ ਸਕੂਰਿਟੀ ਦੀ ਕੰਪਨੀ ਵੱਲੋਂ ਸਮਰਥਨ ਦਿੱਤਾ ਗਿਆ।

eco-sikh-organization-in-canada

ਈਕੋ ਸਿੱਖ ਜੱਥੇਬੰਦੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਨੂੰ ਵਾਤਾਵਰਣ ਨੂੰ ਬਚਾਉਣ ਦੇ ਲਈ ਰੁੱਖ ਲਗਾਉਣੇ ਚਾਹੀਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਪੂਰੀ ਦੁਨੀਆ ਵਿਚ ਹਰੇ ਭਰੇ ਜੰਗਲ ਨੂੰ ਵਧਾਈਏ। ਖ਼ਾਸਕਰ ਬ੍ਰਾਜ਼ੀਲ ਵਿਚ ਅਮੇਜ਼ਨ ਦੇ ਮੀਂਹ ਦੇ ਜੰਗਲ ਦੀ ਸੜਨ ਨਾਲ ਹੋਈ ਤਬਾਹੀ ਨੇ ਸਾਰੇ ਸੰਸਾਰ ਦੇ ਵਾਤਾਵਰਨ ਨੂੰ ਅਸੰਤੁਲਿਤ ਕਰ ਦੇਣਾ ਹੈ।