ਨਿਊਜ਼ੀਲੈਂਡ ਵਿੱਚ ਅੱਜ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

earthquake-in-new-zealand

ਨਿਊਜ਼ੀਲੈਂਡ ਦੇ ਮਸ਼ਹੂਰ ਸ਼ਹਿਰ ਗਿਸਬੋਰਨ ਤੋਂ ਤਕਰੀਬਨ 64 ਕਿਲੋਮੀਟਰ ਦੂਰ ਅਤੇ 20 ਕਿਲੋਮੀਟਰ ਗਹਿਰਾਈ ਤੇ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ ਮਾਪੀ ਗਈ। ਰਿਕਟਰ ਪੈਮਾਨੇ ਦੇ ਹਿਸਾਬ ਨਾਲ ਇਸ ਭੂਚਾਲ ਦੀ ਤੀਬਰਤਾ 5.3 ਮਪੀ ਗਈ। ਨਿਊਜ਼ੀਲੈਂਡ ਦੇ ਯੂਰਪੀਅਨ ਮੈਡੀਟੇਰੇਨੀਅਨ ਸਿਸਮੋਲਾਜੀਕਲ ਸੈਂਟਰ ਨੇ ਇਸ ਭੂਚਾਲ ਦੇ ਆਉਣ ਦੀ ਜਾਣਕਾਰੀ ਦਿੱਤੀ ਹੈ।

ਇਸ ਵਿਭਾਗ ਦਾ ਕਹਿਣਾ ਹੈ ਕਿ ਇਸ ਭੂਚਾਲ ਦੇ ਝਟਕੇ ਅੱਜ ਸਵੇਰੇ 5:16 ਮਿੰਟ ਦੇ ਕਰੀਬ ਮਹਿਸੂਸ ਕੀਤੇ ਗਏ। ਵਿਭਾਗ ਦੇ ਅਨੁਸਾਰ ਇਸ ਭੂਚਾਲ ਦਾ ਕੇਂਦਰੀ ਬਿੰਦੂ ਦੱਖਣੀ ਸ਼ਹਿਰ ਗਿਸਬੋਰਨ ਤੋਂ 64 ਕਿਲੋਮੀਟਰ ਦੂਰੀ ਤੇ 20 ਕਿਲੋਮੀਟਰ ਦੀ ਗਹਿਰਾਈ ‘ਤੇ ਮੌਜੂਦ ਸੀ। ਯੂਰਪੀਅਨ ਮੈਡੀਟੇਰੇਨੀਅਨ ਸਿਸਮੋਲਾਜੀਕਲ ਸੈਂਟਰ ਦੇ ਅਨੁਸਾਰ ਇਸ ਭੂਚਾਲ ਦੇ ਆਉਣ ਨਾਲ ਕਿਸੇ ਵੀ ਤਰਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਜ਼ਰੂਰ ਪੜ੍ਹੋ: ਗੁਰਦਾਸ ਮਾਨ ਦੀ ਹਿਮਾਇਤ ਤੋਂ ਬਾਅਦ ਕੇ.ਐੱਸ. ਮੱਖਣ ਨੇ ਲਾਈਵ ਤਿਆਗੇ ਆਪਣੇ ਕਕਾਰ