ਦੁਬਈ ‘ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਭਗਵੰਤ ਮਾਨ ਨੇ ਦਿੱਤਾ ਹੋਂਸਲਾ

dubai-boys-help-bhagwant-mann

ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਮੁੱਦਾ ਸਾਹਮਣੇ ਆਉਂਦਾ ਰਹਿੰਦਾ ਹੈ। ਦੁਬਈ ਦੇ ਓਜ਼ਮਾਨ ਸ਼ਹਿਰ ਵਿੱਚ ਹੁਸ਼ਿਆਰਪੁਰ ਦੇ 4 ਨੌਜਵਾਨ ਫਸ ਗਏ ਹਨ। ਜਿੰਨ੍ਹਾਂ ਨੇ ਪੰਜਾਬ ਆਪਣੇ ਘਰ ਵਾਪਿਸ ਆਉਣ ਦੇ ਲਈ ਭਗਵੰਤ ਮਾਨ ਨੂੰ ਗੁਹਾਰ ਲਗਾਈ ਸੀ। ਜਿਸ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ ਪਾਇਆ ਅਤੇ ਲਿਖਿਆ ਕਿ ‘ਦੋਸਤੋ ਮੈਨੂੰ ਅੱਜ ਸਵੇਰੇ ਸਵੇਰੇ ਇਹ ਵੀਡੀਓ ਮਿਲੀ ਹੈ। ਮੈਨੂੰ ਇਨ੍ਹਾਂ ਮੁੰਡਿਆਂ ਦੇ ਪਾਸਪੋਰਟ ਦੀਆਂ ਫੋਟੋ ਕਾਪੀਆਂ, ਦੁਬਈ ਦਾ ਐਡਰੈੱਸ ਅਤੇ ਫ਼ੋਨ ਨੰਬਰ ਚਾਹੀਦੇ ਹਨ। ਬਾਕੀ ਕੰਮ ਮੇਰੇ ‘ਤੇ ਛੱਡੋ।

dubai-boys-help-bhagwant-mann

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਹੌਂਸਲਾ ਰੱਖਣ ਦੀ ਗੱਲ ਕਹਿੰਦੇ ਹੋਏ ਕਿਹਾ ਹੈ ਕਿ ਬਹੁਤ ਜਲਦੀ ਇਹ ਪੰਜਾਬੀ ਭਰਾ ਆਪਣੇ ਘਰ ਵਾਪਸ ਆ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਇਹ 4 ਨੌਜਵਾਨ ਜਸਵਿੰਦਰ ਸਿੰਘ ਨਿਵਾਸੀ ਗਿਲਾ ਟਾਂਡਾ, ਅਮਨਦੀਪ ਸਿੰਘ ਪਿੰਡ ਧੁੱਗਾ, ਸੰਨੀ ਕੁਮਾਰ ਤੇ ਬਲਬੀਰ ਸਿੰਘ ਗੜਦੀਵਾਲਾ ਦੁਬਾਈ ਦੇ ਓਜ਼ਮਾਨ ਦੇ ਬੱਸ ਸਟੈਂਡ ਨੇੜੇ ਇਕ ਮਾਰਕੀਟ ‘ਚ ਕਿਰਾਏ ਦੇ ਛੋਟੇ ਜਿਹੇ ਕਮਰੇ ਵਿੱਚ ਰਹਿ ਰਹੇ ਹਨ।

ਜ਼ਰੂਰ ਪੜ੍ਹੋ: iPhone 11 ਅੱਜ ਹੋਵੇਗਾ ਲਾਂਚ

ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਏਜੰਟ ਨੇ ਕਿਹਾ ਸੀ ਕਿ ਤੁਹਾਨੂੰ ਟੂਰਿਸਟ ਵੀਜ਼ੇ ਤੋਂ ਬਾਅਦ ਕਿ ਤੁਹਾਨੂੰ ਦੁਬਈ ਜਾ ਕੇ ਵਰਕ ਪਰਮਿਟ ਮਿਲ ਜਾਵੇਗਾ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਾ ਤਾਂ ਕੋਈ ਕੰਮ ਮਿਲਿਆ ਤੇ ਨਾ ਹੀ ਵਰਕ ਪਰਮਿਟ। ਹੁਣ ਏਜੰਟ ਸਾਡੀ ਗੱਲ ਨਹੀਂ ਸੁਣ ਰਿਹਾ ਅਤੇ ਵੀਜ਼ਾ ਖ਼ਤਮ ਹੋਣ ‘ਤੇ ਵੀ ਸਾਨੂੰ 4200 ਦਰਾਮ ਦਾ ਜ਼ੁਰਮਾਨਾ ਲੱਗ ਚੁੱਕਾ ਹੈ।