ਬੱਸ ਵਿੱਚ ਨਸ਼ਾ ਸਪਲਾਈ ਕਰਨ ਵਾਲੀ ਔਰਤ ਗ੍ਰਿਫ਼ਤਾਰ

drug peddler woman arrested

ਪੰਜਾਬ ਵਿੱਚ ਨਸ਼ਾ ਤਸਕਰੀ ਦਿਨੋਂ ਦਿਨ ਵੱਧ ਰਹੀ ਹੈ। ਨਸ਼ਾ ਤਸਕਰੀ ਦੇ ਗਿਰੋਹ ਵਿੱਚ ਹੁਣ ਪੰਜਾਬ ਦੇ ਮੁੰਡਿਆਂ ਤੋਂ ਇਲਾਵਾ ਕੁੜੀਆਂ ਵੀ ਸ਼ਾਮਿਲ ਹੋ ਗਈਆਂ ਹਨ। ਇਸ ਤਰਾਂ ਦਾ ਮਾਮਲਾ ਹੀ ਪੰਜਾਬ ਦੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬੱਸਾਂ ਦੇ ਵਿੱਚ ਜਾ ਜਾ ਕੇ ਹੈਰੋਇਨ ਸਪਲਾਈ ਕਰਨ ਵਾਲੀ ਪਰਮਜੀਤ ਕੌਰ ਨੂੰ ਅੱਜ ਅੰਮ੍ਰਿਤਸਰ ਦੇ ਸਠਿਆਲਾ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਉਸ ਔਰਤ ਦੇ ਕੋਲੋਂ ਪੰਜਾਬ ਪੁਲਿਸ ਨੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਉਸ ਔਰਤ ਦੇ ਵਿਰੁੱਧ NDPS ਦੇ ਅਧੀਨ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।

ਬਿਆਸ ਦੇ ਥਾਣਾ ਦੇ ਇੰਚਾਰਜ ਮੋਹਿਤ ਕੁਮਾਰ ਅਤੇ ਸਠਿਆਲਾ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਸਠਿਆਲਾ ਦੇ ਅੱਡੇ ਤੇ ਨਾਕਾ ਲਾਇਆ ਹੋਇਆ ਸੀ। ਕੁੱਝ ਸਮੇਂ ਦੇ ਬਾਅਦ ਬਾਬਾ ਬਕਾਲੇ ਤੋਂ ਆਈ ਬੱਸ ਵਿੱਚੋਂ ਇਕ ਔਰਤ ਉੱਤਰੀ ਅਤੇ ਉਹ ਪੁਲਿਸ ਦੇ ਲੱਗੇ ਹੋਏ ਨਾਕੇ ਨੂੰ ਦੇਖ ਕੇ ਭੱਜ ਲਈ। ਪੁਲਿਸ ਨੇ ਉਸ ਔਰਤ ਦਾ ਸ਼ੱਕ ਦੇ ਆਧਾਰ ਤੇ ਪਿੱਛਾ ਕੀਤਾ। ਜਦੋ ਪੁਲਿਸ ਨੇ ਉਸ ਨੂੰ ਫੜ੍ਹ ਲਿਆ ਤਾਂ ਉਸ ਔਰਤ ਨੇ ਆਪਣੇ ਕਮੀਜ਼ ਵਿੱਚੋਂ ਇਕ ਲਿਫ਼ਾਫ਼ਾ ਕੱਢ ਕੇ ਛੁੱਟ ਦਿੱਤਾ।

ਇਹ ਵੀ ਪੜ੍ਹੋ: ਦਿੱਲੀ ਵਿੱਚ ਰਵਿਦਾਸ ਮੰਦਰ ਢਾਹੁਣ ਤੇ ਲੋਕਾਂ ਨੇ ਕੀਤਾ ਪੰਜਾਬ ਬੰਦ

ਸਠਿਆਲਾ ਥਾਣੇ ਦੇ ਪੁਲਿਸ ਨੇ ਜਦੋਂ ਉਸ ਲਿਫ਼ਾਫ਼ੇ ਨੂੰ ਖੰਘਾਲਿਆ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਕੀਤੀ ਗਈ। ਉਸ ਤੋਂ ਬਾਅਦ ਪੁਲਿਸ ਨੇ ਤੁਰੰਤ ਹੀ ਉਸ ਔਰਤ ਨੂੰ ਗ੍ਰਿਫਤਾਰ ਕਰਕੇ ਆਪਣੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਉਸ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਤੀ ਇੱਕ ਬੈਂਕ ਡਕੈਤੀ ਵਿੱਚ ਭਗੌੜਾ ਹੈ। ਔਰਤ ਦਾ ਕਹਿਣਾ ਹੈ ਕਿ ਉਸਦੇ ਨਾਲ ਦਾ ਜਗਤਾਰ ਸਿੰਘ ਇਸ ਸਮੇ ਜੇਲ ਵਿੱਚ ਬੰਦ ਹੈ। ਉਸਦਾ ਕਹਿਣਾ ਹੈ ਕਿ ਉਹ ਇਹ ਨਸ਼ਾ ਕਪੂਰਥਲਾ ਤੋਂ ਲੈ ਕੇ ਆਉਂਦੀ ਹੈ ਅਤੇ ਬੱਸਾਂ ਵਿੱਚ ਸਪਲਾਈ ਕਰਦੀ ਹੈ। ਪੁਲਿਸ ਨੇ ਇਹ ਸਭ ਦੇਖ ਕੇ ਉਸ ਔਰਤ ਤੇ ਕੇਸ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਉਸਦੇ ਸਾਥੀ ਜਗਤਾਰ ਸਿੰਘ ਨੂੰ ਇਸ ਪਰਚੇ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।