ਪੰਜਾਬ ਵਿੱਚ ਨਸ਼ਾ ਤਸਕਰੀ ਦਾ ਕਹਿਰ, ਨਸ਼ਾ ਸਪਲਾਈ ਵਿੱਚ ਤਿੰਨ ਕੁੜੀਆਂ ਗ੍ਰਿਫਤਾਰ

drug peddler three women arrested

ਪੰਜਾਬ ਵਿੱਚ ਨਸ਼ਾ ਖਤਮ ਹੋਣ ਦੀ ਬਜਾਏ ਲਗਾਤਾਰ ਵੱਧ ਰਿਹਾ ਹੈ। ਪੰਜਾਬ ਵਿੱਚ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਇਹਨਾਂ ਦੀ ਗਿਰੋਹ ਵਿੱਚ ਹੁਣ ਪੰਜਾਬ ਦੀਆਂ ਕੁੜੀਆਂ ਵੀ ਸ਼ਾਮਿਲ ਹਨ। ਫ਼ਾਜ਼ਿਲਕਾ ਦੀ ਪੁਲਿਸ ਨੇ ਤਿੰਨ ਕੁੜੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਇਲਜ਼ਾਮ ਹੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪਲੋਇਸ ਨੇ ਇਹਨਾਂ ਤਿੰਨ ਕੁੜੀਆਂ ਕੋਲੋਂ 1020 ਨਸ਼ੀਲੀ ਗੋਲ਼ੀਆਂ ਵੀ ਬਰਾਮਦ ਕੀਤੀਆਂ ਹਨ।

ਥਾਣਾ ਅਰਨੀਵਾਲਾ ਦੇ ਮੁਖੀ ਕੌਰ ਸਿੰਘ ਨੇ ਦੱਸਿਆ ਕਿ ਇਹ ਕੁੜੀਆਂ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੀਆਂ ਸਨ ਸਾਨੂ ਦੇਖ ਕੇ ਇਹਨਾਂ ਕੁੜੀਆਂ ਨੇ ਮੋਟਰਸਾਈਕਲ ਵਾਪਸ ਮੋੜ ਭੱਜਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੂੰ ਵਾਪਿਸ ਮੁੜ ਕੇ ਭੱਜਦਾ ਦੇਖ ਕੇ ਪੁਲਿਸ ਨੂੰ ਸ਼ੱਕ ਹੋਇਆ ਅਤੇ ਪੁਲਿਸ ਨੇ ਇਹਨਾਂ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ। ਥਾਣਾ ਮੁਖੀ ਕੌਰ ਸਿੰਘ ਨੇ ਦੱਸਿਆ ਕਿ ਉਕਤ ਮੁਟਿਆਰਾਂ ਪਿੰਡ ਕਾਠਗੜ ਤੇ ਨੁਕੇਰੀਆਂ ਦੀਆਂ ਹੀ ਰਹਿਣ ਵਾਲੀਆਂ ਹਨI

ਇਹ ਵੀ ਪੜ੍ਹੋ: ਅਰੁਣ ਜੇਤਲੀ ਦੀ ਸਿਹਤ ਖਰਾਬ ਹੋਣ ਕਰਕੇ ਏਮਜ਼ ਵਿੱਚ ਕੀਤਾ ਦਾਖਿਲ

ਥਾਣਾ ਮੁਖੀ ਦਾ ਕਹਿਣਾ ਹੈ ਕਿ ਨਸ਼ੇ ਦੀ ਸਪਲਾਈ ਲਈ ਹੁਣ ਨੌਜਵਾਨ ਲੜਕੀਆਂ ਦੇ ਗਰੋਹ ਵੀ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਵਿੱਚ ਕੁਝ ਮੁਟਿਆਰਾਂ ਨਸ਼ੇ ਦੀ ਸਪਲਾਈ ਕਰ ਰਹੀਆਂ ਹਨ ਜੋ ਪਿੰਡ-ਪਿੰਡ ਨਸ਼ਾ ਵੇਚਣ ਲਈ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਕੁੜੀਆਂ ਦੀ ਇੱਕ ਹੋਰ ਸਾਥਣ ਫਰਾਰ ਹੈ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।