ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਡੇਂਗੂ ਦਾ ਕਹਿਰ

dengue-outbreak

ਪਾਕਿਸਤਾਨ ਦੇ ਮਸ਼ਹੂਰ ਸ਼ਹਿਰ ਰਾਵਲਪਿੰਡੀ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਨਾਲ ਪਾਕਿਸਤਾਨ ਵਿੱਚ ਇਸ ਸਾਲ 1460 ਤੋਂ ਜਿਆਦਾ ਲੋਕ ਇਸਦੀ ਲਪੇਟ ਵਿੱਚ ਆ ਚੁੱਕੇ ਹਨ।  ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਵਿੱਚ ਡੇਂਗੂ ਦੇ ਕਹਿਰ ਨੂੰ ਰੋਕਣ ਦੇ ਲਈ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਅੱਜ 450 ਤੋਂ ਜਿਆਦਾ ਡੇਂਗੂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਜ਼ਿਲ੍ਹੇ ਦੇ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਰਾਵਲਪਿੰਡੀ ਵਿੱਚ ਡੇਂਗੂ ਦਾ ਕਹਿਰ ਸਤੰਬਰ ਦੇ ਵਿੱਚ ਜਿਆਦਾ ਫੈਲਦਾ ਹੈ। ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਦਾਖਲ ਮਰੀਜ਼ਾਂ ਵਿੱਚੋਂ 350 ਤੋਂ ਜਿਆਦਾ ਮਰੀਜ਼ਾਂ ਵਿੱਚ ਡੇਂਗੂ ਨੂੰ ਪੌਜੀਟਿਵ ਪਾਇਆ ਗਿਆ ਹੈ ਅਤੇ ਹਸਪਤਾਲ ਦੇ ਵਿੱਚ ਉਹਨਾਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਪਾਕਿਸਤਾਨ ਵਿੱਚ ਜਿਥੇ ਡੇਂਗੂ ਦਾ ਕਹਿਰ ਦੇਖਿਆ ਜਾ ਰਿਹਾ ਹੈ ਉੱਥੇ ਸਰਕਾਰ ਵੱਲੋਂ ਨਿਗਰਾਨੀ ਵਧਾ ਦਿੱਤੀ ਗਈ ਹੈ।

ਜ਼ਰੂਰ ਪੜ੍ਹੋ: ਆਸਟ੍ਰੇਲੀਆ ਵਿੱਚ ਇੱਕ ਜੋੜੇ ਨੇ ਆਪਣੇ ਹੀ ਬੱਚੇ ਨੂੰ ਬਣਾਇਆ ਨਸ਼ਾ ਤਸਕਰ

ਜ਼ਿਲ੍ਹਾ ਸਿਹਤ ਅਧਿਕਾਰੀ ਜੀਸ਼ਾਨ ਨੇ ਕਿਹਾ ਕਿ ਡੇਂਗੂ ਦੇ ਕਹਿਰ ਵਾਲੇ ਇਲਾਕੇ ਦੇ ਵਿੱਚ ਐਂਟੀ ਡੇਂਗੂ ਸਪਰੇਅ ਵੀ ਕੀਤੀ ਗਈ ਹੈ।  ਜਿਸ ਨਾਲ ਇਸਦਾ ਅਸਰ ਹੋਰ ਘਟ ਜਾਵੇਗਾ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ(ਏ.ਡੀ.ਸੀ.) ਸਾਇਮਾ ਯੂਨਾਸ ਨੇ ਡੇਂਗੂ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਦੇ ਬਾਅਦ ਰਾਵਲਪਿੰਡੀ ਕੂੜਾ ਪ੍ਰਬੰਧਨ ਕੰਪਨੀ ਦੇ ਅਧਿਕਾਰੀਆਂ ਨੂੰ ਜ਼ਿਲੇ ਦੇ ਪੇਂਡੂ ਇਲਾਕਿਆਂ ਵਿਚ ਕੂੜੇ ਦੀ ਸਫਾਈ ਯਕੀਨੀ ਕਰਨ ਦੇ ਨਿਰੇਦਸ਼ ਦਿੱਤੇ ਹਨ।