ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਕਹਿਰ ਜਾਰੀ

 delhi-pollution

ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਕਹਿਰ ਪੂਰੀ ਤਰਾਂ ਜਾਰੀ ਹੈ। ਦਿੱਲੀ ਦੇ ਵਿੱਚ ਸ਼ੁਕਰਵਾਰ ਨੂੰ ਹੋਈ ਬਾਰਸ਼ ਦੇ ਕਾਰਨ ਦਿੱਲੀ ਦੇ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) ਵਿੱਚ ਕੁੱਝ ਸੁਧਾਰ ਦੇਖਣ ਨੂੰ ਮਿਲਿਆ ਹੈ। ਉਂਝ ਜੇ ਦੇਖਿਆ ਜਾਵੇ ਤਾਂ ਅੱਜ ਸਵੇਰੇ ਦੇ ਸਮੇਂ ਦਿੱਲੀ ਦਾ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 242 ਸੀ। ਜੋ ਕਿ ਬਾਰਿਸ਼ ਤੋਂ ਬਾਅਦ ਘੱਟ ਗਿਆ ਹੈ। ਬਾਰਿਸ਼ ਤੋਂ ਪਹਿਲਾ ਦਿੱਲੀ ਦਾ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 300 ਤੋਂ ਪਾਰ ਰਹਿੰਦਾ ਹੈ।

ਜੇ ਦੇਖਿਆ ਜਾਵੇ ਤਾਂ ਦਿੱਲੀ ਦੇ ਵਿੱਚ ਇਹ ਰਾਹਤ ਬਹੁਤ ਲੰਮਾ ਸਮਾਂ ਨਹੀਂ ਹੈ ਕਿਉਂਕਿ ਇਸ ਵਾਰ ਪਿਛਲੀ ਵਾਰ ਤੋਂ ਵਧ ਪਰਾਲੀ ਸੜਨ ਦੀ ਖਬਰ ਹੈ, ਜਿਸ ਨੂੰ ਦੇਖਦੇ ਹੋਏ ਘਰੋਂ ਘੱਟ ਨਿਕਲਣ ਦਾ ਸੁਝਾਅ ਦਿੱਤਾ ਗਿਆ ਹੈ। ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਪਰਾਲੀ ਸਾੜਨ ਦੇ 1198 ਮਾਮਲੇ ਸਾਹਮਣੇ ਆਏ ਸਨ। ਇਸ ਵਾਰ ਹੁਣ ਤੱਕ 1631 ਮਾਮਲੇ ਸਾਹਮਣੇ ਆ ਚੁਕੇ ਹਨ। ਹਾਲਾਂਕਿ ਹਾਲੇ ਤੱਕ ਪਰਾਲੀ ਨੇ ਦਿੱਲੀ ਨੂੰ ਬਹੁਤ ਵਧ ਪ੍ਰਭਾਵਿਤ ਨਹੀਂ ਕੀਤਾ ਹੈ।

ਜ਼ਰੂਰ ਪੜ੍ਹੋ: ਮੋਗਾ-ਬਰਨਾਲਾ ਰੋਡ ਤੇ ਬਲੈਰੋ ਗੱਡੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌਤ 5 ਜ਼ਖਮੀ

ਇਸ ਵਾਰ ਮਾਨਸੂਨ ਦਾ ਦਿੱਲੀ ਤੇ ਮਿਹਰ ਭਰਿਆ ਹੱਥ ਰੱਖਿਆ ਹੈ ਕਿਉਂਕਿ ਮਾਨਸੂਨ ਦੇਰੀ ਨਾਲ ਜਾਣ ਕਾਰਨ ਦਿੱਲੀ ਹੁਣ ਪਰਾਲੀ ਦੇ ਧੂੰਏ ਤੋਂ ਕਾਫ਼ੀ ਬਚੀ ਹੋਈ ਹੈ ਪਰ 23 ਅਕਤੂਬਰ ਤੋਂ ਬਾਅਦ ਇੱਥੇ ਦੀ ਹਵਾ ਕਾਫ਼ੀ ਖਰਾਬ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਵੱਧਦਾ ਹੋਇਆ ਦੇਖਦੇ ਹੋਏ ਸੀ.ਪੀ.ਸੀ.ਬੀ. (ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ) ਟਾਕਸ ਫੋਰਸ ਦੀ ਸ਼ੁੱਕਰਵਾਰ ਨੂੰ ਮੀਟਿੰਗ ਵੀ ਹੋਈ। ਕਰਮਚਾਰੀਆਂ ਨੂੰ ਪ੍ਰਾਈਵੇਟ ਗੱਡੀਆਂ ਦੀ ਬਜਾਏ ਪਬਲਿਕ ਟਰਾਂਸਪੋਰਟ ਦਾ ਸੁਝਾਅ ਦਿੱਤਾ ਹੈ। ਸਫ਼ਰ ਅਨੁਸਾਰ ਵੈਸਟਰਨ ਡਿਸਟਰਬੈਂਸ ਕਾਰਨ ਹਵਾਵਾਂ ਦੀ ਸਪੀਡ ਵਧੀ ਹੈ, ਜਿਸ ਕਾਰਨ ਪ੍ਰਦੂਸ਼ਣ ਘੱਟ ਹੋਇਆ ਹੈ ਪਰ ਸ਼ਨੀਵਾਰ ਸ਼ਾਮ ਤੋਂ ਇਹ ਮੁੜ ਵਧਣਾ ਸ਼ੁਰੂ ਹੋ ਜਾਵੇਗਾ।