ਸ਼੍ਰੀ ਅਕਾਲ ਤਖਤ ਸਾਹਿਬ ਨੇ ‘ਦਾਸਤਾਨ-ਏ-ਮੀਰੀ ਪੀਰੀ’ ਕੀਤਾ ਵਿਰੋਧ

Miri-Piri

ਅੰਮ੍ਰਿਤਸਰ: ਸਿੱਖ ਧਾਰਮ ਤੇ ਇਤਿਹਾਸ ਨਾਲ ਸਬੰਧਤ ਐਨੀਮੇਟਿਡ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਵਿਵਾਦਾਂ ਵਿੱਚ ਘਿਰ ਗਈ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਬਾਰੇ ਸ਼ਿਕਾਇਤਾਂ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਉੱਚ ਪੱਧਰੀ ਕਮੇਟੀ ਬਣਾ ਕੇ ਇਸ ਦੀ ਘੋਖ ਕੀਤੀ ਜਾਵੇ। ਉਨ੍ਹਾਂ ਫਿਲਮਸਾਜ਼ਾਂ ਨੂੰ ਕਮੇਟੀ ਦੀ ਰਿਪੋਰਟ ਆਉਣ ਤੱਕ ਫਿਲਮ ਰਿਲੀਜ਼ ਨਾ ਕਰਨ ਲਈ ਆਖਿਆ ਹੈ। ਇਹ ਐਨੀਮੇਟਿਡ ਫਿਲਮ 5 ਜੂਨ ਨੂੰ ਰਿਲੀਜ਼ ਕੀਤੀ ਜਾਣੀ ਹੈ। ਇਸ ਫਿਲਮ ਦਾ ਟਾਈਟਲ ਟ੍ਰੈਕ ਸੋਸ਼ਲ ਮੀਡੀਆ ’ਤੇ ਦਿਖਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਗੁਰਦਸਪੂਰ ਤੋਂ ਸਨੀ ਦਿਓਲ ਦੀ ਥਾਂ ਸਨੀ ਲਿਓਨ ਦੀ ਜਿੱਤ ਕਰਾਰ, ਵੀਡਿਓ ਹੋਈ ਵਾਇਰਲ

ਸ਼ਿਕਾਇਤਾਂ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਫ਼ਿਲਮ ਦੇ ਨਿਰਮਾਤਾ ਵੱਲੋਂ ਐਨੀਮੇਟਿਡ ਫ਼ਿਲਮ ਵਿੱਚ 6ਵੇਂ ਗੁਰੂ ਨੂੰ ਦਿਖਾਇਆ ਹੈ, ਜੋ ਸਿੱਖ ਮਰਿਆਦਾ ਦੀ ਉਲੰਘਣਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਫਿਲਮਸਾਜ਼ਾਂ ਨੂੰ ਆਖਿਆ ਕਿ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਇਸ ਦੀ ਮਨਜ਼ੂਰੀ ਲੈਣ। ਉਨ੍ਹਾਂ ਕਿਹਾ ਕਿ ਫਿਲਮ ਸਬੰਧੀ ਵੱਡੀ ਪੱਧਰ ’ਤੇ ਸ਼ਿਕਾਇਤਾਂ ਆਈਆਂ ਹਨ, ਜਿਸ ਦੇ ਆਧਾਰ ’ਤੇ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਨੂੰ ਫਿਲਹਾਲ ਫਿਲਮ ਰਿਲੀਜ਼ ਨਾ ਕਰਨ ਬਾਰੇ ਆਦੇਸ਼ ਦਿੱਤੇ ਗਏ ਹਨ।

ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਆਖਿਆ ਕਿ ਉਹ ਇਕ ਉੱਚ ਪੱਧਰੀ ਜਾਂਚ ਟੀਮ ਬਣਾਉਣ, ਜੋ ਇਸ ਫਿਲਮ ਨੂੰ ਹਰ ਪੱਖ ਤੋਂ ਘੋਖਣ ਮਗਰੋਂ ਇਕ ਰਿਪੋਰਟ ਅਕਾਲ ਤਖ਼ਤ ’ਤੇ ਦੇਵੇ। ਰਿਪੋਰਟ ਨੂੰ ਦੇਖਣ ਮਗਰੋਂ ਹੀ ਫਿਲਮ ਨੂੰ ਮਾਨਤਾ ਸਬੰਧੀ ਕੋਈ ਅਗਲੀ ਕਾਰਵਾਈ ਹੋਵੇਗੀ। ਉਨ੍ਹਾਂ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਕਿ ਫਿਲਮ ਮਾਨਤਾ ਮਿਲਣ ਤੋਂ ਪਹਿਲਾਂ ਰਿਲੀਜ਼ ਨਾ ਕੀਤੀ ਜਾਵੇ। ਜੇਕਰ ਉਹ ਰਿਲੀਜ਼ ਕਰਦੇ ਹਨ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ।

Source:AbpSanjha