ਜਲੰਧਰ ਦੇ ਤਹਿਸੀਲ ਦਫਤਰ ਦੇ ਵਿੱਚ ਵਿਜੀਲੈਂਸ ਦੀ ਰੇਡ, ਸੀਨੀਅਰ ਅਸਿਸਟੈਂਟ ਗਿਰਫ਼ਤਾਰ

corruption-in-jalandhar-tehsil-office

ਪੰਜਾਬ ਦੇ ਮਸ਼ਹੂਰ ਜ਼ਿਲ੍ਹੇ ਜਲੰਧਰ ਦੀ ਤਹਿਸੀਲ ਦਿਨੋਂ ਦਿਨ ਭਿਰਸ਼ਟਾਚਾਰ ਦਾ ਅੱਡਾ ਬਣਦੀ ਜਾ ਰਹੀ ਹੈ। ਜਿਸ ਦੇ ਬਾਰੇ ਸਾਰੇ ਸੀਨੀਅਰ ਅਫਸਰਾਂ ਨੂੰ ਪਤਾ ਹੈ ਪਰ ਫਿਰ ਵੀ ਸਾਰੇ ਸੀਨੀਅਰ ਅਫ਼ਸਰ ਇਸ ਨੂੰ ਰੋਕਣ ਦੇ ਵਿੱਚ ਨਾ-ਕਾਮਯਾਬ ਰਹੇ ਹਨ। ਪਰ ਹੁਣ ਭਿਰਸ਼ਟਾਚਾਰ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਜਲੰਧਰ ਤਹਿਸੀਲ ਦਫਤਰ ਦੇ ਸੀਨੀਅਰ ਅਸਿਸਟੈਂਟ ਰਾਜਨ ਚੌਹਾਨ ਨੂੰ ਵਿਜੀਲੈਂਸ ਦੇ ਵੱਲੋਂ 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿਰਫ਼ਤਾਰ ਕੀਤਾ ਗਿਆ ਹੈ।

ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਸੀਨੀਅਰ ਅਧਿਕਾਰੀ ਅਤੇ ਪਟਵਾਰੀ ਨੂੰ ਰਿਸਵਤ ਲੈਂਦੇ ਹੋਏ ਰੰਗੇ ਹੱਥੀਂ ਫੜ੍ਹ ਚੁੱਕੀ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਚਾਰ ਵਾਰ ਰੇਡ ਕੀਤੀ ਹੈ ਅਤੇ ਚਾਰ ਵਾਰ ਹੀ ਉਹਨਾਂ ਨੇ ਰਿਸ਼ਵਤਖੋਰਾਂ ਨੂੰ ਗਿਰਫ਼ਤਾਰ ਕੀਤਾ ਹੈ। ਭਿਰਸ਼ਟਾਚਾਰ ਤੋਂ ਤੰਗ ਆਏ ਲੋਕਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਜ਼ਿਕਰਯੋਗ ਹੈ ਕਿ ਸਾਲ 2018 ਤੋਂ ਲੈ ਕੇ ਹੁਣ ਤੱਕ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚ ਪਟਵਾਰੀ ਤੋਂ ਲੈ ਕੇ ਕਾਨੂੰਨਗੋ ਤੱਕ ਦੀ ਸ਼ਾਮੂਲੀਅਤ ਪਾਈ ਗਈ ਹੈ।

ਜ਼ਰੂਰ ਪੜ੍ਹੋ: ਨਿਊਯਾਰਕ ਵਿੱਚ ਵੀ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

ਜਲੰਧਰ ਦੇ ਤਹਿਸੀਲ ਦਫਤਰ ਦੇ ਸੀਨੀਅਰ ਅਧਿਕਾਰੀ ਰਾਜਨ ਚੌਹਾਨ ਨੂੰ 20000 ਰੁਪਏ ਦੀ ਰਿਸ਼ਵਤ ਲੈਣ ਕਰਕੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ। ਵਿਜੀਲੈਂਸ ਦੀ ਜਾਂਚ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਵੇਗੀ। ਵਿਜੀਲੈਂਸ ਦੀ ਜਾਂਚ ਕਦੋ ਪੂਰੀ ਹੋਵੇਗੀ ਇਸ ਦੇ ਲਈ ਅਜੇ ਇੰਤਜ਼ਾਰ ਕਰਨਾ ਹੋਵੇਗਾ। ਸੀਨੀਅਰ ਅਸਿਸਟੈਂਟ ਰਾਜਨ ਚੋਹਾਨ ਦੀ ਬੇਲ ‘ਤੇ 16 ਅਕਤੂਬਰ ਨੂੰ ਸੁਣਵਾਈ ਹੋਵੇਗੀ।