Corona in Sangrur: ਸੰਗਰੂਰ ਵਿੱਚ Corona ਦਾ ਦਬਦਬਾ ਜਾਰੀ, 2 ਨਵੇਂ ਮਾਮਲੇ ਆਏ ਸਾਹਮਣੇ

corona-virus-2-positive-cases-in-sangrur

Corona in Sangrur: ਪੰਜਾਬ ‘ਚ Coronavirus ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਬੀਤੇ ਦਿਨੀਂ ਜ਼ਿਲੇ ਸੰਗਰੂਰ ਦੇ 3 ਕੇਸਾਂ ਦੀ ਰਿਪੋਰਟ ਨੈਗੇਟਿਵ ਆ ਗਈ ਸੀ, ਜਿਸ ਨਾਲ ਸੰਗਰੂਰ ਗਰੀਨ ਜੋਨ ‘ਚ ਆ ਗਿਆ ਸੀ ਪਰ ਬੀਤੇ ਕੱਲ੍ਹ ਇਕ ਕੋਰੋਨਾ ਪਾਜ਼ੇਟਿਵ ਜੋ ਕਿ ਨਾਂਦੇੜ ਸਾਹਿਬ ਤੋਂ ਆਇਆ ਸੀ ਪਰ ਅੱਜ 2 ਹੋਰ ਕੇਸਾਂ ਦੇ ਪਾਜ਼ੇਟਿਵ ਆਉਣ ‘ਤੇ ਦਹਿਸ਼ਤ ਦਾ ਮਾਹੋਲ ਬਣ ਗਿਆ ਸੀ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ Corona ਦੇ 3 ਮਰੀਜ਼ਾਂ ਨੇ ਦਿੱਤੀ Corona ਨੂੰ ਮਾਤ

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਰਣਧੀਰ ਸਿੰਘ (50) ਸਾਲ ਜੋ ਕਿ ਆਪਣੀ ਪਤਨੀ ਨਾਲ ਟੈਕਸੀ ਰਾਹੀਂ ਨਾਂਦੇੜ ਸਾਹਿਬ ਤੋਂ ਆਇਆ ਸੀ, ਅਤੇ ਇਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਅਤੇ ਇਸ ਦੀ ਪਤਨੀ ਦੀ ਨੈਗੇਟਿਵ ਆਈ ਹਨ। ਇਸੇ ਤਰ੍ਹਾਂ ਕਮਲਦੀਪ ਸਿੰਘ (39) ਸਾਲਾ ਆਪਣੇ ਪੰਜ ਸਾਥੀਆਂ ਨਾਲ ਕੈਥਲ ਤੋਂ ਕੰਬਾਈਨ ਰਾਹੀਂ ਆਏ ਸਨ, ਜੋ ਕਿ ਪਾਜ਼ੇਟਿਵ ਪਾਇਆ ਗਿਆ ਹੈ, ਅਤੇ ਉਸ ਦੇ ਸਾਥੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।