Corona Updates: Corona ਨੇ ਘਟਾਇਆ ਪੰਜਾਬੀ ਨੌਜਵਾਨਾਂ ਵਿੱਚ ਬਾਹਰ ਜਾਣ ਦਾ ਰੁਝਾਨ

corona-reduces-the-tendency-of-punjabi-youth-to-go-out
Corona Updates: ਅਮਰੀਕਾ, ਕੈਨੇਡਾ, ਯੂਰਪ ਅਤੇ ਹੋਰ ਦੇਸ਼ਾਂ ‘ਚ ਫੈਲੇ ਕੋਰੋਨਾ ਵਾਇਰਸ ਕਾਰਨ ਵਿਦੇਸ਼ ਜਾਣ ਦੀ ਚਾਹਤ ਪੰਜਾਬੀ ਨੌਜਵਾਨਾਂ ‘ਚ ਕਾਫੀ ਘੱਟ ਗਈ ਹੈ। ਇਸ ਦੇ ਸੰਕੇਤ ਪਾਸਪੋਰਟ ਦਫਤਰਾਂ ‘ਚ ਪਾਸਪੋਰਟ ਲਈ ਅਰਜ਼ੀ ਦਾਖਲ ਕਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਪਤਾ ਲਗਦਾ ਹੈ। ਇਕ ਸਮਾਂ ਸੀ ਜਦੋਂ ਪਾਸਪੋਰਟ ਲੈਣ ਲਈ ਪਾਸਪੋਰਟ ਦਫਤਰ ਅਤੇ ਸੇਵਾ ਕੇਂਦਰਾਂ ‘ਚ ਲੋਕਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਨਵੇਂ ਪਾਸਪੋਰਟ ਲਈ ਅਪੁਆਇੰਟਮੈਂਟਸ ਨੂੰ ਖੋਲ੍ਹਿਆ ਗਿਆ ਹੈ ਪਰ ਇਨ੍ਹਾਂ ਅਪੁਆਇੰਟਮੈਂਟਸ ਨੂੰ ਲੈਣ ਲਈ ਲੋਕ ਅੱਗੇ ਨਹੀਂ ਆ ਰਹੇ ਹਨ।

corona-reduces-the-tendency-of-punjabi-youth-to-go-out

ਖੇਤਰੀ ਪਾਸਪੋਰਟ ਅਧਿਕਾਰੀ ਰਾਜਕੁਮਾਰ ਬਾਲੀ ਨੇ ਕਿਹਾ ਕਿ ਹੁਣ ਅਪੁਆਇੰਟਮੈਂਟਸ ਲਈ ਜਿੰਨੀ ਗਿਣਤੀ ਰੱਖੀ ਗਈ ਹੈ, ਉਹ ਵੀ ਪੂਰੀ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਪਾਸਪੋਰਟ ਸੇਵਾ ਕੇਂਦਰ ਨੂੰ 6 ਮਈ ਨੂੰ ਖੋਲ੍ਹ ਦਿੱਤਾ ਗਿਆ ਸੀ। ਉਥੇ 350 ਅਪੁਆਇੰਟਮੈਂਟਸ ਨੂੰ ਰਿਲੀਜ਼ ਕੀਤਾ ਗਿਆ ਸੀ। ਹੁਣ ਤੱਕ ਲੋਕਾਂ ਨੇ 150 ਅਪੁਆਇੰਟਮੈਂਟਸ ਵੀ ਨਹੀਂ ਲਈਆਂ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।