Corona in Jalandhar: ਜਲੰਧਰ ‘ਚ 91 ਸਾਲਾ ਵਿਅਕਤੀ ਦੀ ਮੌਤ, ਪੰਜਾਬ ‘ਚ ਕੁੱਲ ਮ੍ਰਿਤਕਾਂ ਦੀ ਗਿਣਤੀ ਹੋਈ 32

corona-outbreak-in-jalandhar-death-toll

Corona in Jalandhar: ਪੰਜਾਬ (Punjab) ਵਿੱਚ ਸੋਮਵਾਰ ਨੂੰ ਇੱਕ ਕੋਰੋਨਾਵਾਇਰਸ ਮਰੀਜ਼ (Coronavirus Patient) ਦੀ ਮੌਤ (Death) ਹੋ ਗਈ ਤੇ ਇਸ ਵਾਇਰਸ ਦੇ ਹੋਰ 13 ਨਵੇਂ ਕੇਸ ਸਾਹਮਣੇ ਆਏ। ਇਸ ਨਾਲ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਤੇ Corona ਪੌਜ਼ੇਟਿਵ (Covid-19 positive) ਕੇਸਾਂ ਦੀ ਗਿਣਤੀ 1900 ਤੋਂ ਪਾਰ ਹੋ ਗਈ ਹੈ। ਜਲੰਧਰ ਦੇ ਇੱਕ 91 ਸਾਲਾ ਵਿਅਕਤੀ ਦੀ ਮੌਤ ਹੋਈ, ਜਿਸ ਦਾ ਹਾਲ ਹੀ ‘ਚ Coronavirus ਟੈਸਟ ਪੌਜ਼ੇਟਿਵ ਆਇਆ ਸੀ। ਦੱਸ ਦਈਏ ਕਿ ਇਸ ਦੀ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਮੌਤ ਹੋ ਗਈ। ਤਾਜ਼ਾ ਮਾਮਲੇ ਦੇ ਨਾਲ, ਜਲੰਧਰ ਦੀ ਗਿਣਤੀ ਛੇ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਸਾਹ ਦੀ ਬਿਮਾਰੀ (ਐਸਆਰਆਈ) ਤੋਂ ਪੀੜਤ ਸੀ, ਜੋ ਕੋਰੋਨਵਾਇਰਸ ਦੇ ਮਰੀਜ਼ਾਂ ਦੀ ਮੌਤ ਦਾ ਪ੍ਰਮੁੱਖ ਕਾਰਨ ਬਣ ਰਿਹਾ ਹੈ। ਜਲੰਧਰ ਵਿਚ 13 ਨਵੇਂ Coronavirus ਕੇਸ ਵੀ ਦਰਜ ਕੀਤੇ ਗਏ, ਜਿਸ ਨਾਲ ਜ਼ਿਲ੍ਹੇ ਦੇ ਕੇਸਾਂ ਦੀ ਗਿਣਤੀ 188 ਹੋ ਗਈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ