Corona in Punjab: ਹੁਸ਼ਿਆਰਪੁਰ ਵਿੱਚ ਹੋਇਆ Corona ਬਲਾਸਟ, ਇਕੱਠੇ 33 ਸ਼ਰਧਾਲੂਆਂ ਦੀ ਰਿਪੋਰਟ ਆਈ CoronaPositive

corona-blast-in-hoshiarpur-33-pilgrims-positive

Corona in Punjab: ਪੰਜਾਬ ‘ਚ ਲਗਾਤਾਰ Coronavirus ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਹੁਸ਼ਿਆਰਪੁਰ ‘ਚ Coronavirus ਦਾ ਬਲਾਸਟ ਹੋਇਆ ਹੈ, ਜਿੱਥੇ ਇਕੋ ਦਿਨ 33 ਪਾਜ਼ੇਟਿਵ ਕੇਸ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂ ਹਨ, ਜਿਨ੍ਹਾਂ ‘ਚ Coronavirus ਹੋਣ ਦੀ ਪੁਸ਼ਟੀ ਹੋਈ ਹੈ। ਇਥੇ ਦੱਸ ਦੇਈਏ ਕਿ ਅੱਜ ਸਵੇਰੇ ਪਹਿਲਾਂ ਦਸੂਹਾ ‘ਚ ਇਕ ਕੇਸ ਅਤੇ ਫਿਰ ਟਾਂਡਾ ‘ਚ 9 ਪਾਜ਼ੇਟਿਵ ਕੇਸ ਪਾਏ ਗਏ ਅਤੇ ਹੁਣ ਹੁਸ਼ਿਆਰਪੁਰ ‘ਚੋਂ 23 ਕੇਸ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 23 ਕੇਸਾਂ ‘ਚ ਦਸੂਹਾ ਨਾਲ ਸਬੰਧਤ 11 ਨਵੇਂ ਕੇਸ ਵੀ ਸ਼ਾਮਲ ਹਨ। ਅੱਜ ਮਿਲੇ ਕੁੱਲ 33 ਕੇਸਾਂ ਸਮੇਤ ਹੁਸ਼ਿਆਰਪੁਰ ਜ਼ਿਲੇ ‘ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 44 ਤੱਕ ਪਹੁੰਚ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।