Corona in China: ਚੀਨ ਵਿੱਚ Corona ਨੇ ਮੁੜ ਫੜੀ ਰਫਤਾਰ, 51 ਨਵੇਂ ਮਾਮਲੇ ਆਏ ਸਾਹਮਣੇ

corona-51-new-positive-cases-in-china

Corona in China: ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 51 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 40 ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਸ ਰਹੇ ਹਨ। ਉੱਥੇ ਜ਼ਿਆਦਾਤਰ ਮਾਮਲੇ ਜ਼ਿਆਦਾ ਪ੍ਰਭਾਵਿਤ ਵੁਹਾਨ ਤੋਂ ਹਨ। ਪਿਛਲੇ 10 ਦਿਨਾਂ ਵਿਚ ਵੁਹਾਨ ਵਿਚ 60 ਲੱਖ ਤੋਂ ਵਧੇਰੇ ਲੋਕਾਂ ਦੀ ਜਾਂਚ ਹੋਈ ਹੈ। ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ ਐਤਵਾਰ ਨੂੰ ਚੀਨ ਵਿਚ ਘਰੇਲੂ ਇਨਫੈਕਸ਼ਨ ਦੇ ਸੰਚਾਰ ਨਾਲ ਸਬੰਧਤ ਮਾਮਲੇ ਸਾਹਮਣੇ ਨਹੀਂ ਆਏ ਪਰ 11 ਨਵੇਂ ਮਾਮਲੇ ਬਾਹਰ ਨਾਲ ਜੁੜੇ ਹਨ। ਇਹਨਾਂ ਵਿਚੋਂ 10 ਅੰਦਰੂਨੀ ਮੰਗੋਲੀਆ ਆਟੋਨੋਮਜ਼ ਖੇਤਰ ਅਤੇ ਇਕ ਸਿਚੁਆਨ ਸੂਬੇ ਤੋਂ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: Corona in Pakistan: Corona ਨਾਲ ਜੰਗ ਕਰਨ ਲਈ ਅਮਰੀਕਾ ਪਾਕਸਿਤਾਨ ਨੂੰ ਦੇਵੇਗਾ 60 ਲੱਖ ਡਾਲਰ ਦੀ ਮੱਦਦ

ਉੱਥੇ ਇਨਫੈਕਸ਼ਨ ਦੇ ਲੱਛਣ ਨਾ ਦਿਸਣ ਵਾਲੇ 40 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 38 ਵੁਹਾਨ ਤੋਂ ਹਨ। ਵੁਹਾਨ ਵਿਚ 1.12 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਇਨਫੈਕਸ਼ਨ ਦੇ ਲੱਛਣ ਨਾ ਦਿਸਣ ਵਾਲੇ ਮਾਮਲੇ ਵਧੇ ਸਨ। ਸਿਹਤ ਵਿਭਾਗ ਦੇ ਮੁਤਾਬਕ ਇਨਫੈਕਸਨ ਦੇ ਲੱਛਣ ਨਾ ਦਿਸਣ ਵਾਲੇ 396 ਲੋਕ ਚੀਨ ਵਿਚ ਮੈਡੀਕਲ ਨਿਗਰਾਨੀ ਵਿਚ ਹਨ ਜਿਹਨਾਂ ਵਿਚੋਂ 326 ਵੁਹਾਨ ਵਿਚ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ