Punjab Fire News: ਹੁਸ਼ਿਆਰਪੁਰ ‘ਚ ਟਾਂਡਾ ਉੜਮੁੜ ਦੇ ਬਾਜ਼ਾਰ ਵਿੱਚ ਕੱਪੜਿਆਂ ਦੇ ਦੁਕਾਨ ਨੂੰ ਲੱਗੀ ਅੱਗ, ਸਾਰਾ ਸਮਾਨ ਸੜ੍ਹ ਕੇ ਸੁਆਹ

Clothing-store-catches-fire-in-Tanda

Punjab Fire News: ਟਾਂਡਾ ਉੜਮੁੜ ਦੇ ਮੁੱਖ ਬਾਜ਼ਾਰ ‘ਚ ਇਕ ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ 5.15 ਵਜੇ ਉੜਮੁੜ ਨਿਵਾਸੀ ਦੁਕਾਨਦਾਰ ਪਰਮਜੀਤ ਸਿੰਘ ਸੈਰ ਕਰਦੇ ਬਜ਼ਾਰ ‘ਚੋਂ ਜਾ ਰਿਹਾ ਸੀ ਤਾਂ ਸ਼ਿਵ ਸ਼ੰਕਰ ਕਲਾਥ ਹਾਊਸ ਦੁਕਾਨ ‘ਚੋਂ ਧੂੰਆਂ ਨਿਕਲਦਾ ਵੇਖ ਉਸ ਨੇ ਰੌਲਾ ਪਾ ਦਿੱਤਾ।

Clothing-store-catches-fire-in-Tanda

ਇੰਨੇ ਨੂੰ ਸਥਾਨਕ ਵਾਸੀਆਂ, ਦੁਕਾਨਦਾਰਾਂ ਅਤੇ ਸਾਬਕਾ ਕੌਂਸਲਰ ਰਾਕੇਸ਼ ਬਿੱਟੂ ਨੇ ਮਿਲਕੇ ਬੜੀ ਜੱਦੋ-ਜਹਿਦ ਨਾਲ ਦੁਕਾਨ ਦੇ ਜਿੰਦਰੇ ਤੋੜੇ ਅਤੇ ਅੰਦਰ ਲੱਗੀ ‘ਤੇ ਕਾਬੂ ਪਾਉਣ ਦੇ ਉੱਦਮ ਸ਼ੁਰੂ ਕਰ ਦਿੱਤੇ। ਕਾਫੀ ਮਿਹਨਤ ਤੋਂ ਬਾਅਦ ਲੋਕਾਂ ਨੇ ਅੱਗ ‘ਤੇ ਕਾਬੂ ਪਾ ਕੇ ਦੁਕਾਨ ਦੇ ਵੱਡੇ ਹਿੱਸੇ ਨੂੰ ਅੱਗ ਤੋਂ ਬਚਾਅ ਲਿਆ। ਇਸ ਦੌਰਾਨ ਅੱਗ ਕਾਰਨ ਦੁਕਾਨ ਦੀ ਫਿਟਿੰਗ, ਕਾਊਂਟਰ ਅਤੇ ਕੱਪੜਿਆਂ ਨੂੰ ਭਾਰੀ ਨੁਕਸਾਨ ਪਹੁੰਚਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।