‘ਚੱਲ ਮੇਰਾ ਪੁੱਤ ‘ ਫਿਲਮ ਦਾ ਟ੍ਰੇਲਰ ਨੇ ਪਹਿਲੇ ਦਿਨ ਹੀ ਜਿੱਤਿਆ ਲੋਕਾਂ ਦਾ ਦਿਲ

Chal Mera Put Official Trailer

ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ‘ਚੱਲ ਮੇਰਾ ਪੁੱਤ’ਫਿਲਮ ਦਾ ਟ੍ਰੇਲਰ ਰਿਲੀਜ ਹੋ ਗਿਆ ਹੈ। ਜਿਸ ਨੇ ਪਹਿਲੇ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਰਾਜ ਕਾਇਮ ਕਰ ਲਿਆ ਹੈ। ਲੋਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਗਈ ਇਸ ਫ਼ਿਲਮ ਵਿੱਚ ਪਾਕਿਸਤਾਨੀ ਕਲਾਕਾਰ ਖਿੱਚ ਦਾ ਕੇਂਦਰ ਹਨ। ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਬਹੁਤ ਹੀ ਖੂਬਸੂਰਤ ਜੋੜੀ ਵਾਲੀ ਇਹ ਫ਼ਿਲਮ ਵਿਦੇਸ਼ਾਂ ਵਿੱਚ ਰਹਿੰਦੇ ਕੱਚੇ ਨੌਜਵਾਨਾਂ ਦੀ ਕਹਾਣੀ ਹੈ ਜੋ ਕਿ ਪੂਰੀ ਮਿਹਨਤ ਕਰਕੇ ਵਿਦੇਸ਼ਾਂ ਵਿੱਚ ਪੱਕੇ ਹੋਣ ਲਈ ਬਹੁਤ ਪਾਪੜ ਵੇਲਦੇ ਹਨ।

‘ਚੱਲ ਮੇਰਾ ਪੁੱਤ’ ਫ਼ਿਲਮ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ ਜਿਸ ਨੂੰ ਜਨਜੋਤ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ‘ਚੱਲ ਮੇਰਾ ਪੁੱਤ ‘ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਖ਼ੂਬ ਮਨੋਰੰਜਨ ਦੇ ਨਾਲ ਨਾਲ ਇਕ ਅਜਿਹੇ ਕੌੜੇ ਸੱਚ ਨੂੰ ਪੇਸ਼ ਕਰੇਗੀ ਜੋ ਸਿਰਫ਼ ਵਿਦੇਸ਼ਾ ਵਿੱਚ ਖ਼ੂਬ ਮਿਹਨਤ ਕਰ ਰਹੇ ਪੰਜਾਬੀ ਹੀ ਜਾਣਦੇ ਹਨ। ਇਸ ਫਿਲਮ ਨੂੰ ਮਿਲ ਰਹੇ ਹੁੰਗਾਰੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਮਰਿੰਦਰ ਗਿੱਲ ਪੰਜਾਬੀਆਂ ਦਾ ਚਹੇਤਾ ਕਲਾਕਾਰ ਹੈ।

ਇਹ ਵੀ ਪੜ੍ਹੋ: ਧਮਕੀਆਂ ਦੇ ਕੇ ਆਪਣੀ ਹੀ ਭਾਣਜੀ ਨਾਲ ਕਰਦਾ ਰਿਹਾ ਜਬਰ ਜ਼ਨਾਹ

ਫ਼ਿਲਮ ਦੇ ਵਿੱਚ ਅਮਰਿੰਦਰ ਗਿੱਲ ਵਿੱਚ ਇਕ ਪੰਜਾਬੀ ਮੁੰਡੇ ਦਾ ਰੋਲ ਅਦਾ ਕਰ ਰਿਹਾ ਹੈ ਜੋ ਵਿਦੇਸ਼ ਵਿੱਚ ਲੇਬਰ ਅਤੇ ਹੋਰ ਵੀ ਵੱਖ ਵੱਖ ਕੰਮ ਕਰਦਾ ਹੈ। ਅਮਰਿੰਦਰ ਗਿੱਲ ਇਸ ਫ਼ਿਲਮ ਵਿੱਚ ਵੀ ਇੱਕ ਹਕੀਕੀ ਕਿਰਦਾਰ ਨਿਭਾ ਰਿਹਾ ਹੈ। ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਵੱਲੋਂ ਬਣਾਈ ਗਈ ਇਹ ਫ਼ਿਲਮ ਚੜਦੇ ਅਤੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਦਾ ਸੁਮੇਲ ਹੈ।