ਭਾਜਪਾ ਨੇ ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੂੰ ਬਣਾਇਆ ਰਾਜ ਮੰਤਰੀ

captain-sandeep-singh-become-minister

ਭਾਰਤ ਦੇ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਹੁਣ ਮੰਤਰੀ ਬਣ ਗਏ ਹਨ। ਸੰਦੀਪ ਸਿੰਘ ਨੇ ਅੱਜ ਹਰਿਆਣਾ ਸਰਕਾਰ ਦੇ ਰਾਜ ਮੰਤਰੀ ਵਜੋਂ ਹਲਫ ਲਿਆ। ਸੰਦੀਪ ਸਿੰਘ ਹਰਿਆਣਾ ਦੀ ਪਿਹੋਵਾ ਤੋਂ ਬੀਜੇਪੀ ਦੀ ਟਿਕਟ ਤੇ ਚੋਣ ਲੜ੍ਹੇ ਸਨ ਅਤੇ ਉਹਨਾਂ ਨੇ ਜਿੱਤ ਵੀ ਹਾਸਿਲ ਕੀਤੀ। ਉਹ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਬੀਜੇਪੀ ‘ਚ ਸ਼ਾਮਲ ਹੋਏ ਸੀ। ਭਾਜਪਾ ਨੇ ਹਰਿਆਣਾ ਦੀ ਸਿੱਖ ਵੋਟ ਨੂੰ ਆਪਣੇ ਵੱਲ ਕਰਨ ਦੇ ਲਈ ਸੰਦੀਪ ਸਿੰਘ ਨੂੰ ਸਿੱਖ ਭਾਈਚਾਰੇ ਵੱਲੋਂ ਅੱਗੇ ਲਿਆਂਦਾ ਹੈ।

ਜ਼ਰੂਰ ਪੜ੍ਹੋ: ਭਾਰਤ ਸਰਕਾਰ ਨੇ ਭੁੱਲਰ ਸਣੇ ਅੱਠ ਸਿੱਖ ਕੈਦੀਆਂ ਨੂੰ ਕੀਤਾ ਰਿਹਾਅ

ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਦੂਰੀਆਂ ਵਧਣ ਮਗਰੋਂ ਬੀਜੇਪੀ ਹਰਿਆਣਾ ਦੇ ਸਿੱਖ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ ਕਰ ਰਹੀ ਹੈ। ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਸੰਦੀਪ ਸਿੰਘ ਦਾ ਜਨਮ 27 ਫਰਵਰੀ, 1986 ਨੂੰ ਹੋਇਆ ਸੀ। ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਹਨ। ਉਹ ਫੁੱਕ ਬੈਕ ਤੇ ਪੈਨਲਟੀ ਕਾਰਨਰ ਮਾਹਿਰ ਸਨ। ਉਹ ਮੀਡੀਆ ਵਿੱਚ ਫਲਿੱਕਰ ਸਿੰਘ ਵਜੋਂ ਪ੍ਰਸਿੱਧ ਰਹੇ। ਸੰਦੀਪ ਹਰਿਆਣਾ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ‘ਤੇ ਤਾਇਨਾਤ ਰਹੇ ਹਨ।