ਕੈਲੀਫੋਰਨੀਆ ਵਿੱਚ ਜੰਗਲੀ ਝਾੜੀਆਂ ਨੂੰ ਲੱਗੀ ਅੱਗ, 2ਲੱਖ ਪਰਿਵਾਰ ਖ਼ਤਰੇ ‘ਚ

california-terrible-fire

ਦੱਖਣੀ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਵੀਰਵਾਰ ਅਚਾਨਕ ਜੰਗਲੀ ਝਾੜੀਆਂ ਨੂੰ ਅੱਗ ਲੱਗ ਗਈ। ਇਹਨਾਂ ਝਾੜੀਆਂ ਨੂੰ ਅੱਗ ਲੱਗਣ ਦੇ ਕਾਰਨ ਦੱਖਣੀ ਕੈਲੀਫੋਰਨੀਆ ਦੇ ਰਹਿੰਦੇ 2 ਲੱਖ ਪਰਿਵਾਰ ਖ਼ਤਰੇ ਦੇ ਵਿੱਚ ਹਨ। ਅੱਗ ਨੂੰ ਤੇਜੀ ਦੇ ਨਾਲ ਅੱਗੇ ਵਧਦੀ ਦੇਖ ਕੇ ਪ੍ਰਸ਼ਾਸਨ ਨੇ ਉੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨ ਦੇ ਲਈ ਜਾਣ ਕਿਹਾ ਹੈ। ਜੰਗਲੀ ਝਾੜੀਆਂ ਨੂੰ ਲੱਗ ਲੱਗਣ ਦੇ ਨਾਲ 2 ਲੱਖ ਪਰਿਵਾਰਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਰੂਰ ਪੜ੍ਹੋ: ਆਪਣੀ ਹਾਰ ਤੋਂ ਬਾਅਦ ਕੈਪਟਨ ਸੰਦੀਪ ਸਿੰਘ ਸੰਧੂ ਨੇ ਦਿੱਤਾ ਆਪਣਾ ਪਹਿਲਾ ਬਿਆਨ

ਮਿਲੀ ਜਾਣਕਾਰੀ ਦੇ ਅਨੁਸਾਰ 50 ਤੋਂ ਵੱਧ ਇੰਜਣ, 8 ਏਅਰ ਟੈਂਕ ਅਤੇ 3 ਬੁਲਡੋਜ਼ਰ ਵੱਲੋਂ ਸਮਰਥਿਤ 500 ਤੋਂ ਵੱਧ ਫਾਇਰਫਾਈਟਰਜ਼ ਅੱਗ ਬੁਝਾਉਣ ਦੇ ਕੰਮ ਵਿਚ ਤਾਇਨਾਤ ਕੀਤੇ ਗਏ ਹਨ। ਲਾਸ ਏਂਜਲਸ ਸ਼ਹਿਰ ਦੇ 60 ਕਿਲੋਮੀਟਰ ਉੱਤਰ ਪੱਛਮ ਵਿਚ ਸਥਿਤ ਸਾਂਤਾ ਕਲੈਰਿਟਾ ਸ਼ਹਿਰ ਵਿਚ ਅਚਾਨਕ ‘ਟਿਕ ਫਾਇਰ’ ਨਾਮ ਦੀ ਅੱਗ ਲੱਗ ਗਈ। ਇਸ ਦੀ ਜਾਣਕਾਰੀ ਫਾਇਰਫਾਈਟਰਜ਼ ਨੇ ਦਿੱਤੀ ਕਿ ਅੱਗ ਸ਼ਹਿਰ ਸਾਂਤਾ ਕਲੈਰਿਟਾ ਸ਼ਹਿਰ ਵਿਚ ਲਾਸ ਏਂਜਲਸ ਤੋਂ 60 ਕਿਲੋਮੀਟਰ ਉੱਤਰ-ਪੱਛਮ ਵਿਚ ਹੈ।

california-terrible-fire

ਝਾੜੀਆਂ ਨੂੰ ਲੱਗੀ ਅੱਗ ਨੇੜਲੇ ਰਿਹਾਇਸ਼ੀ ਇਲਾਕਿਆਂ ਕੈਨੀਅਨ ਕੰਟਰ ਵੱਲ ਵੱਧ ਰਹੀ ਹੈ। ਇੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ 20 ਮਿੰਟ ਦੇ ਅੰਦਰ 200 ਏਕੜ (0.8 ਵਰਗ ਕਿਲੋਮੀਟਰ) ਵਿਚ ਫੈਲ ਗਈ ਸੀ ਅਤੇ 3 ਵਜੇ ਤੱਕ 850 ਏਕੜ (3.4 ਵਰਗ ਕਿਲੋਮੀਟਰ) ਦਾ ਖੇਤਰ ਝੁਲਸ ਗਿਆ ਸੀ।