ਰਿਲਾਇੰਸ ਨੂੰ ਤੀਜੀ ਤਿਮਾਹੀ ‘ਚ 11,640 ਕਰੋੜ ਰੁਪਏ ਦਾ ਮੁਨਾਫਾ

reliance-reported-a-profit-of-rs-11640-crore-in-the-third-quarter

Reliance Industry ਨੇ ਸ਼ੁੱਕਰਵਾਰ ਨੂੰ ਆਪਣੇ ਨਤੀਜੇ ਜਾਰੀ ਕੀਤੇ। 31 ਦਸੰਬਰ, 2019 ਨੂੰ ਖਤਮ ਹੋਈ ਤੀਜੀ ਤਿਮਾਹੀ ਵਿਚ ਕੰਪਨੀ ਦਾ ਇਕਜੁੱਟ ਸ਼ੁੱਧ ਲਾਭ 13.5 ਪ੍ਰਤੀਸ਼ਤ ਦੇ ਵਾਧੇ ਨਾਲ 11,640 ਕਰੋੜ ਰੁਪਏ ਰਿਹਾ। ਰਿਟੇਲ ਅਤੇ ਟੈਲੀਕਾਮ ਸੈਕਟਰ ਦੇ ਗਾਹਕਾਂ ਦੀ ਨਿਰੰਤਰ ਵਾਧੇ ਨਾਲ ਕੰਪਨੀ ਨੂੰ ਫਾਇਦਾ ਹੋਇਆ ਹੈ।

ਇਹ ਵੀ ਪੜ੍ਹੋ : Amazon ਭਾਰਤ ਵਿਚ 10 ਲੱਖ ਲੋਕਾਂ ਨੂੰ ਦੇਵੇਗਾ ਨੌਕਰੀਆਂ, ਇਨ੍ਹਾਂ ਖੇਤਰਾਂ ਵਿਚ ਮਿਲਣਗੀਆਂ ਨੌਕਰੀਆਂ

Reliance Industry ਨੂੰ ਅਕਤੂਬਰ-ਦਸੰਬਰ ਵਿਚ 11,640 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ, ਜੋ ਇਕ ਸਾਲ ਪਹਿਲਾਂ ਦੀ ਇਸ ਮਿਆਦ ਵਿਚ 10,251 ਕਰੋੜ ਰੁਪਏ ਸੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਕਤਰਿਤ ਮਾਲੀਆ 1.4 ਫ਼ੀਸਦ ਘਟ ਕੇ 168,858 ਕਰੋੜ ਰੁਪਏ ਰਿਹਾ। ਕੰਪਨੀ ਦਾ ਕਾਰੋਬਾਰ ਈ.ਬੀ.ਆਈ.ਟੀ.ਡੀ.ਏ. 58 ਫੀਸਦੀ ਤੋਂ ਵਧ ਕੇ 2,389 ਕਰੋੜ ਰੁਪਏ ਹੋ ਗਿਆ। ਜਦਕਿ JIO ਨੂੰ ਕੁੱਲ 1,350 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ।

Reliance JIO ਦਾ ਮੁਨਾਫਾ ਤੀਜੀ ਤਿਮਾਹੀ ਵਿਚ 62.5 ਪ੍ਰਤੀਸ਼ਤ ਤੱਕ ਵਧਿਆ। JIO ਨੇ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 831 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ। ਕੰਪਨੀ ਨੇ ਆਪਣੇ ਕਾਰਜਕਾਰੀ ਮਾਲੀਏ ਵਿਚ 28.3 ਫੀਸਦ ਦਾ ਵਾਧਾ ਦਰਜ ਕੀਤਾ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿਚ 10,884 ਕਰੋੜ ਰੁਪਏ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ