Petrol Diesel Price Today: ਜਨਵਰੀ ਵਿਚ Petrol ਤੇ Diesel ਦੀਆਂ ਕੀਮਤਾਂ ਵਿਚ 1.87 ਰੁਪਏ ਅਤੇ 1.68 ਰੁਪਏ ਆਈ ਗਿਰਾਵਟ

petrol-diesel-price-today

Petrol Diesel Price Today:ਸ਼ੁੱਕਰਵਾਰ ਨੂੰ, ਜਨਵਰੀ ਦੇ ਆਖਰੀ ਦਿਨ, Petrol ਅਤੇ Diesel ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਕਟੌਤੀ ਕੀਤੀ ਗਈ ਹੈ। ਕੋਲਕਾਤਾ ਅਤੇ ਮੁੰਬਈ ਵਿਚ Petrol 9 ਪੈਸੇ, ਚੇਨਈ ਵਿਚ 10 ਪੈਸੇ, Diesel ਦੀ ਕੀਮਤ, ਦਿੱਲੀ ਵਿਚ 10 ਪੈਸੇ, ਕੋਲਕਾਤਾ ਅਤੇ ਚੇਨਈ ਵਿਚ 8 ਪੈਸੇ ਅਤੇ ਮੁੰਬਈ ਵਿਚ 9 ਪੈਸੇ ਸਸਤਾ ਹੋ ਗਿਆ ਹੈ।

ਇਸ ਤੋਂ ਪਹਿਲਾਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਇਕ ਦਿਨ ਦੇ ਬਰੇਕ ਤੋਂ ਬਾਅਦ ਵੀਰਵਾਰ ਨੂੰ ਫਿਰ Petrol ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਸੀ। Petrol ਦੀ ਕੀਮਤ ਵਿਚ 23-25 ​​ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ। ਇਸ ਦੇ ਨਾਲ ਹੀ Diesel ਦੀ ਕੀਮਤ ਵਿਚ ਵੀ 22-24 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ। ਸਾਲ ਦੇ ਪਹਿਲੇ ਮਹੀਨੇ ‘ਚ Petrol 1.87 ਰੁਪਏ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ Diesel ਦੀ ਕੀਮਤ ਵਿਚ 1.68 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ: Share Market ਲਾਲ ਨਿਸ਼ਾਨ ਤੇ , Sensex ਵਿੱਚ ਹੋਈ 277 ਅੰਕਾਂ ਦੀ ਗਿਰਾਵਟ

ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ ਸ਼ੁੱਕਰਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ Petrol ਦੀ ਕੀਮਤ ਕ੍ਰਮਵਾਰ 73.27 ਰੁਪਏ, 75.90 ਰੁਪਏ, 78.88 ਰੁਪਏ ਅਤੇ 76.09 ਰੁਪਏ ਪ੍ਰਤੀ ਲੀਟਰ ‘ਤੇ ਆ ਗਈ। ਇਸ ਦੇ ਨਾਲ ਹੀ ਚਾਰਾਂ ਮਹਾਨਗਰਾਂ ਵਿਚ Diesel ਦੀ ਕੀਮਤ ਵੀ ਕ੍ਰਮਵਾਰ 66.26 ਰੁਪਏ, 68.64 ਰੁਪਏ, 69.47 ਰੁਪਏ ਅਤੇ 70.01 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ।

Business News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ