Petrol And Diesel Price: ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆਉਣ ਕਾਰਨ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ

petrol-and-diesel-price-on-15-january-2020-in-india

Petrol and Diesel Price: ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਸੌਦੇ ਦੇ ਪਹਿਲੇ ਪੜਾਅ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਹਫ਼ਤੇ ਤੇ ਸ਼ੁਰੂਆਤੀ ਦੋ ਦਿਨਾਂ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਬੁੱਧਵਾਰ ਨੂੰ ਕੱਚੇ ਤੇਲ ਦੀ ਕੀਮਤ ਦੇ ਵਿੱਚ ਉਤਰਾਅ-ਚੜ੍ਹਾਅ ਆਉਣ ਕਾਰਨ ਵੀ Petrol ਅਤੇ Diesel ਦੇ ਭਾਅ ਹਾਲੇ ਤੱਕ ਸਥਿਰ ਹਨ।

ਇਹ ਵੀ ਪੜ੍ਹੋ: RBI ਨੇ KYC ਲਈ ਲਾਂਚ ਕੀਤਾ Best Identification Process

ਇਸ ਦੌਰਾਨ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਤਿੰਨ ਦਿਨਾਂ ਦੀ ਕਟੌਤੀ ਤੋਂ ਬਾਅਦ ਪੈਟਰੋਲ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ, ਜਦਕਿ ਡੀਜ਼ਲ ਦੀ ਕੀਮਤ ਵੀ ਇਕ ਵਾਰ ਫਿਰ ਸਥਿਰ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿੱਚ Petrol ਦੀ ਕੀਮਤ ਵਿੱਚ 11 ਪੈਸੇ ਦੀ ਕਮੀ ਆਈ ਹੈ ਜਦੋਂਕਿ ਚੇਨਈ ਵਿੱਚ ਇਸ ਵਿੱਚ 10 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਦਿੱਲੀ ਵਿੱਚ Petrol ਤਿੰਨ ਦਿਨਾਂ ਵਿੱਚ 31 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ।

ਰੇਟ ਲਿਸਟ:

ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ Petrol ਦੀ ਕੀਮਤ ਕ੍ਰਮਵਾਰ 75.70, 78.29 ਰੁਪਏ, 81.29 ਰੁਪਏ ਅਤੇ 78.65 ਰੁਪਏ ਪ੍ਰਤੀ ਲੀਟਰ ਰਹੀ। ਇਸ ਦੇ ਨਾਲ ਹੀ ਚਾਰਾਂ ਮਹਾਂਨਗਰਾਂ ਵਿੱਚ Diesel ਦੀ ਕੀਮਤ ਵੀ ਕ੍ਰਮਵਾਰ 69.06 ਰੁਪਏ, 71.43 ਰੁਪਏ, 72.42 ਰੁਪਏ ਅਤੇ 72.98 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ