AUDI ਨੇ ਸ਼ੁਰੂ ਕੀਤੀ ਅਪਣੀ ਸੱਭ ਤੋਂ ਸਸਤੀ SUV Q2 ਦੀ ਬੂਕਿੰਗ 2 ਲੱਖ ਦੀ ਬੂਕਿੰਗ ਰਾਸ਼ੀ ਨਾਲ

AUDI SUV Q2 booking started read more for its feature

Audi ਨੇ ਭਾਰਤ ’ਚ ਆਪਣੀ ਸੱਭ ਤੋਂ ਸਸਤੀ Q2 SUV ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗਾਹਕ ਇਸ ਸ਼ਾਨਦਾਰ SUV ਨੂੰ ਕੰਪਨੀ ਦੀ ਕਿਸੇ ਵੀ ਡੀਲਰਸ਼ਿਪ ਜਾਂ ਆਡੀ ਇੰਡੀਆ ਦੀ ਆਧਿਕਾਰਿਤ ਵੈੱਬਸਾਈਟ ਰਾਹੀਂ 2 ਲੱਖ ਰੁਪਏ ਦੀ ਰਾਸ਼ੀ ਨਾਲ ਬੁੱਕ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਆਡੀ ਇੰਡੀਆ ਇਸ ਐੱਸ.ਯੂ.ਵੀ ਨੂੰ ਤਿਉਹਾਰਾਂ ਦੇ ਸੀਜ਼ਨ ’ਚ ਲਾਂਚ ਕਰਨ ਵਾਲੀ ਹੈ। ਇਸ ਨੂੰ ਅਕਤੂਬਰ ਦੇ ਆਖਿਰ ਤੱਕ ਜਾਂ ਨਵੰਬਰ ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾ ਸਕਦਾ ਹੈ।

Audi Q2 SUV ਨੂੰ ਭਾਰਤ ’ਚ CBU ਭਾਵ ਕੰਪਲੀਟਲੀ ਬਿਲਟ ਯੂਨਿਟ ਦੇ ਤੌਰ ’ਤੇ ਲਿਆਇਆ ਜਾਵੇਗਾ। ਇਸ ਕਾਰ ਨੂੰ 35 ਲੱਖ ਰੁਪਏ (ਐਕਸ ਸ਼ੋਰੂਮ) ਦੀ ਕੀਮਤ ’ਤੇ ਪੇਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : IPL 2020 : ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਤੇ ਦਿੱਲੀ ਕੈਪੀਟਲ ਵਿੱਚਕਾਰ ਹੋਵੇਗਾ ਮੁਕਾਬਲਾ

ਇਸ ਐੱਸ.ਯੂ.ਵੀ. ਰਾਹੀਂ ਕੰਪਨੀ ਅਜਿਹੇ ਲੋਕਾਂ ਨੂੰ ਟਾਰਗੇਟ ਕਰੇਗੀ ਜੋ ਕਿਫਾਇਤੀ ਕੀਮਤ ’ਤੇ ਕੰਪਨੀ ਦੀ ਲਗਜ਼ਰੀ ਕਾਰਾਂ ਨੂੰ ਖਰੀਦਣ ਦੀ ਸੋਚ ਰਹੇ ਹਨ।

ਇਸ ਐੱਸ.ਯੂ.ਵੀ. ਦੇ ਅਗਲੇ ਹਿੱਸੇ ’ਚ ਇਕ ਵੱਡੀ ਸਿੰਗਲ-ਫ੍ਰੇਮ ਫਰੰਟ ਗਰਿੱਲ ਲਗਾਈ ਗਈ ਹੈ ਜਿਸ ਦੇ ਨਾਲ LED DRL’s ਅਤੇ ਹੈਡਲੈਂਪ ਦਾ ਇਸਤੇਮਾਲ ਹੋਇਆ ਹੈ। ਇਸ ਦੇ ਬੰਪਰ ਅਤੇ ਵ੍ਹੀਲ ਆਰਕ ’ਤੇ ਬਲੈਕ ਕਲੈਡਿੰਗ ਦਿੱਤੀ ਗਈ ਹੈ। ਪਿਛਲੇ ਹਿੱਸੇ ’ਚ ਇਸ ਦੀ ਟੇਲ ਦਾ ਵੀ ਯੂਨੀਕ ਚੌਕੇਰ ਡਿਜ਼ਾਈਨ ਰੱਖਿਆ ਗਿਆ ਹੈ।

AUDI SUV Q2 booking started read more for its feature

ਆਡੀ Q2 ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ’ਚ 2.0-ਲੀਟਰ ਦੇ ਪੈਟਰੋਲ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਇੰਜਣ 190 ਬੀ.ਐੱਚ.ਪੀ ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨਾਲ 7-ਸਪੀਡ ਡਿਊਲ ਕਲਚ ਆਟੋਮੈਟਿਕ ਗਿਅਰਬਾਕਸ ਨੂੰ ਜੋੜਿਆ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ