ਦੋਰਾਹਾ ਵਿੱਚ ਥਾਣੇਦਾਰ ਮਹਿੰਦਰ ਪਾਲ ਨੂੰ ਰਿਸ਼ਵਤ ਲੈਂਦਿਆਂ ਫੜ੍ਹਿਆ ਰੰਗੇ ਹੱਥੀਂ

bribe-case-in-doraha

ਲੁਧਿਆਣਾ ਦੀ ਵਿਜੀਲੈਂਸ ਟੀਮ ਨੇ ਜ਼ਿਲ੍ਹਾ ਖੰਨਾ ਅਧੀਨ ਥਾਣਾ ਦੋਰਾਹਾ ਪੁਲਿਸ ਸਟੇਸ਼ਨ ਦੇ ਵਿੱਚ ਤਾਇਨਾਤ ਥਾਣੇਦਾਰ ਮਹਿੰਦਰ ਪਾਲ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹ ਲਿਆ ਹੈ। ਵਿਜੀਲੈਂਸ ਟੀਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਥਾਣੇਦਾਰ ਮਹਿੰਦਰ ਪਾਲ ਨੂੰ 10000 ਰੁਪਏ ਦੀ ਰਿਸ਼ਵਤ ਦੇ ਨਾਲ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਵਿਜੀਲੈਂਸ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਰਾਜਗੜ੍ਹ ਦੇ ਪ੍ਰੀਤਮ ਸਿੰਘ ਦੀ ਸ਼ਿਕਾਇਤ ਆਈ ਸੀ।

ਜ਼ਰੂਰ ਪੜ੍ਹੋ: ਇਰਾਨ ਦੇ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਹੁਣ ਤੱਕ 5 ਲੋਕਾਂ ਦੀ ਮੌਤ

ਥਾਣੇਦਾਰ ਮਹਿੰਦਰ ਪਾਲ ਨੇ ਪ੍ਰੀਤਮ ਸਿੰਘ ਦੇ ਅਦਾਲਤ ‘ਚ ਚੱਲ ਰਹੇ ਕਿਸੇ ਕੇਸ ਦੇ ਚਲਾਨ ਪੇਸ਼ ਕਰਨ ਬਦਲੇ ਉਹਨਾਂ ਦੇ ਕੋਲੋਂ 20000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਅੱਜ ਪ੍ਰੀਤਮ ਸਿੰਘ ਮਹਿੰਦਰ ਅਪੀਲ ਨੂੰ 10 ਹਜ਼ਾਰ ਰਕਮ ਦੀ ਪਹਿਲੀ ਕਿਸ਼ਤ ਦਿੰਦੇ ਸਮੇਂ ਵਿਜੀਲੈਂਸ ਦੀ ਟੀਮ ਨੇ ਮਹਿੰਦਰ ਪਾਲ ਨੂੰ ਰੰਗੇਂ ਹੱਥੀ ਕਾਬੂ ਕਰ ਲਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।