ਪੁਲਿਸ ਮੁਲਾਜ਼ਮ ਦੇ ਪੁੱਤਰ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ

Boy Suicide In Jalandhar

ਪੰਜਾਬ ਵਿੱਚ ਇਕ ਹੋਰ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਮਾਇਆ ਹੋਟਲ ਦੇ ਇੱਕ ਕਮਰੇ ਵਿੱਚ ਇੱਕ ਨੌਜਵਾਨ ਨੇ ਸਲਫਾਸ ਦੀ ਗੋਲੀ ਖਾਹ ਕੇ ਆਤਮ ਹੱਤਿਆ ਕਰ ਲਈ ਹੈ। ਮਿਰਤਕ ਦੀ ਪਛਾਣ ਅਮਿਤ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਖਾਨਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਮਿਤ ਕੁਮਾਰ ਦੇ ਪਿਤਾ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ. ਤਇਨਾਤ ਹਨ।

ਜਾਣਕਾਰੀ ਮੁਤਾਬਕ ਅਮਿਤ ਕੁਮਾਰ ਨੇ ਹਾਲ ਹੀ ਵਿੱਚ ਬੀ.ਏ. ਪਾਸ ਕੀਤੀ ਸੀ। ਉਸ ਨੇ ਜਲੰਧਰ ਦੇ ਮਾਇਆ ਹੋਟਲ ਵਿੱਚ 206 ਨੰਬਰ ਕਮਰਾ ਲਿਆ ਸੀ। ਇਸ ਮਾਮਲੇ ਦਾ ਖੁਲਾਸਾ ਅਮਿਤ ਦੇ ਮੋਬਾਈਲ ਵਿੱਚ ਬਣਾਈ ਵੀਡੀਓ ਤੋਂ ਹੋਇਆ ਹੈ, ਜਿਸ ਵਿੱਚ ਸਾਰਾ ਕੁੱਝ ਰਿਕਾਰਡ ਹੋਇਆ ਸੀ। ਇਸ ਵੀਡੀਓ ਵਿੱਚ ਅਮਿਤ ਕਹਿੰਦਾ ਨਜ਼ਰ ਆ ਰਿਹਾ ਸੀ ਕਿ ਉਸਦੇ ਸਿਰ ਉੱਪਰ ਉਸ ਦੇ ਸਹੁਰੇ ਪਰਿਵਾਰ ਦਾ ਲੱਖਾਂ ਦੇ ਹਿਸਾਬ ਨਾਲ ਕਰਜ਼ਾ ਹੈ। ਉਸਦਾ ਵਿਆਹ ਗੜਸ਼ੰਕਰ ਵਿਚ ਇੱਕ ਮੁਟਿਆਰ ਨਾਲ ਹੋਇਆ ਸੀ। ਬੇਰੋਜ਼ਗਾਰ ਹੋਣ ਕਰਕੇ ਉਸਦੇ ਪਿਤਾ ਦਾ ਏ.ਟੀ.ਐੱਮ. ਵੀ ਉਸ ਕੋਲ ਹੀ ਹੁੰਦਾ ਸੀ।

ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਪੰਜਾਬ ਕੈਬਿਨਟ ਤੋਂ ਬਾਹਰ, ਕੈਪਟਨ ਵੱਲੋਂ ਅਸਤੀਫ਼ਾ ਮਨਜ਼ੂਰ

ਉਸਦੇ ਪਰਿਵਾਰ ਦਾ ਸਾਰਾ ਖਰਚਾ ਉਸਦੇ ਪਿਤਾ ਦੀ ਤਨਖਾਹ ਨਾਲ ਚਲਦਾ ਸੀ। ਅਮਿਤ ਨੇ ਵੀਡੀਓ ਵਿੱਚ ਕਿਹਾ ਕਿ ਉਸ ਨੇ ਬਹੁਤ ਜਿਆਦਾ ਪੈਸੇ ਸ਼ੇਅਰ ਬਾਜ਼ਾਰ ਵਿੱਚ ਲਗਾ ਦਿੱਤੇ ਸਨ। ਸ਼ੇਅਰ ਬਾਜ਼ਾਰ ਵਿੱਚ ਲੱਖਾਂ ਰੁਪਏ ਹਾਰਨ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ। ਅਮਿਤ ਕੁਮਾਰ ਨੇ ਵੀਡੀਓ ਵਿੱਚ ਕਿਹਾ ਕਿ ਇਹ ਵੀਡੀਓ ਨੂੰ ਅੱਗੇ ਸੇਅਰ ਨਾ ਕੀਤਾ ਜਾਵੇ।