ਮੋਦੀ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਦਿੱਤਾ ਵੱਡਾ ਤੋਹਫ਼ਾ

 black-list-of-sikhs

ਮੋਦੀ ਸਰਕਾਰ ਨੇ 314 ਸਿੱਖਾਂ ਦੀ ਕਾਲੀ ਸੂਚੀ ਦੀ ਪੜਚੋਲ ਕਰਦਿਆਂ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮੋਦੀ ਸਰਕਾਰ ਨੇ ਸਿੱਖਾਂ ਦੀ ਇਸ ਕਾਲੀ ਸੂਚੀ ਵਿੱਚੋਂ 312 ਸਿੱਖਾਂ ਦੇ ਨਾਂ ਹਟਾ ਦਿੱਤੇ ਗਏ ਹਨ। ਮੋਦੀ ਸਰਕਾਰ ਨੇ ਕਾਲੀ ਸੂਚੀ ਦੇ ਪੜਚੋਲ ਵੱਖ-ਵੱਖ ਏਜੰਸੀਆਂ ਦੀ ਰਿਪੋਰਟ ਤੋਂ ਕੀਤੀ। ਉਸ ਰਿਪੋਰਟ ਤੋਂ ਬਾਅਦ ਹੀ ਮੋਦੀ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਬਾਰੇ ਇਹ ਕਦਮ ਚੁੱਕਿਆ।

ਮੋਦੀ ਸਰਕਾਰ ਦਾ ਕਹਿਣਾ ਹੈ ਕਿ ਜਿੰਨ੍ਹਾਂ ਸਿੱਖਾਂ ਦੇ ਨਾਂ ਇਹ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ, ਉਹ ਸਿੱਖ ਭਰਾ ਆਪਣੇ ਵਤਨ ਵਾਪਿਸ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮੰਗ ਕਾਫੀ ਲੰਮੇ ਸਮੇਂ ਤੋਂ ਉਠਾਈ ਜਾ ਰਹੀ ਸੀ। 1980 ਦੇ ਦੌਰ ਦੌਰਾਨ ਬਹੁਤ ਸਿੱਖਾਂ ਨੂੰ ਅੱਤਵਾਦੀ ਸਰਗਰਮੀਆਂ ਕਰਕੇ ਭਾਰਤ ਵਿੱਚ ਆਉਣ ‘ਤੇ ਰੋਕ ਲਾ ਦਿੱਤੀ ਸੀ।

ਜ਼ਰੂਰ ਪੜ੍ਹੋ: ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀਓ ਵਿੱਚ ਚਾਰ ਭਾਰਤੀ ਨੌਜਵਾਨਾਂ ਦੀ ਮੌਤ

ਇਹ ਸਭ ਦੇਖ ਕੇ ਕੇਂਦਰ ਸਰਕਾਰ ਨੇ ਇੱਕ ਸੂਚੀ ਤਿਆਰ ਕੀਤੀ, ਜਿਸ ਨੂੰ ਕਾਲੀ ਸੂਚੀ ਦਾ ਨਾਮ ਦਿੱਤਾ। ਕੇਂਦਰ ਸਰਕਾਰ ਦੁਆਰਾ ਇਸ ਸੂਚੀ ਵਿੱਚੋਂ ਕਈ ਵਾਰ ਨਾਂ ਹਟਾਏ ਗਏ ਹਨ।
ਸਿੱਖਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਸ ਵੇਲੇ ਏਜੰਸੀਆਂ ਨੇ ਬਹੁਤ ਸਾਰੇ ਸਿੱਖਾਂ ਦੇ ਨਾਂ ਇਸ ਸੂਚੀ ਵਿੱਚ ਪਾ ਦਿੱਤੇ ਸੀ। ਹੁਣ ਉਹ ਸਿੱਖ ਸ਼ਾਂਤਮਈ ਜੀਵਨ ਜੀਅ ਰਹੇ ਹਨ। ਉਹ ਆਪਣੇ ਵਤਨ ਆਪਸ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਚਾਹੁੰਦੇ ਹਨ ਪਰ ਇਸ ਸੂਚੀ ਕਰਕੇ ਉਨ੍ਹਾਂ ਅਸਹਿ ਪੀੜ ਸਹਿ ਰਹੇ ਹਨ।