ਪਿੰਡ ਬੀਹਲਾ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ 2 ਬੱਚਿਆਂ ਦੀ ਮੌਤ

bihla-road-accident

ਬਰਨਾਲਾ ਦੇ ਪਿੰਡ ਬੀਹਲਾ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਛਾ ਗਿਆ। ਜਦੋਂ ਇੱਕ ਸੜਕ ਹਾਦਸੇ ਦੇ ਵਿੱਚ ਭੈਣ-ਭਰਾ ਦੀ ਮੌਤ ਹੋ ਗਈ। ਹਾਦਸੇ ਦੇ ਦੌਰਾਨ ਉਹਨਾਂ ਬੱਚਿਆਂ ਦੇ ਮਾਤਾ-ਪਿਤਾ ਵੀ ਬੁਰੀ ਤਰਾਂ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬਰਨਾਲਾ ਦੇ ਪਿੰਡ ਗਹਿਲ ਨੂੰ ਜਾਣ ਵਾਲੀ ਸੜਕ ਪਿੰਡ ਬੀਹਲਾ ਨੇੜੇ ਮੋਟਰਸਾਈਕਲ ਦੋ ਨਾਬਾਲਗ ਬੱਚਿਆਂ ਜੋ ਕਿ ਰਿਸ਼ਤੇ ‘ਚ ਭੈਣ-ਭਰਾ ਲੱਗਦੇ ਸਨ, ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਮ੍ਰਿਤਕ ਇਕ ਬੱਚੇ ਦੇ ਮਾਤਾ-ਪਿਤਾ ਤੇ ਦੂਜੇ ਮ੍ਰਿਤਕ ਬੱਚੇ ਦੇ ਭੂਆ-ਫੁੱਫੜ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।

ਜ਼ਰੂਰ ਪੜ੍ਹੋ: ਜਲੰਧਰ ਦੇ ਵਿੱਚ 12 ਸਾਲਾ ਬੱਚੀ ਦੇ ਨਾਲ ਜ਼ਬਰ ਜਨਾਹ

ਉਹਨਾਂ ਦਾ ਕਹਿਣਾ ਹੈ ਕਿ ਬੀਹਲਾ ਪਿੰਡ ਨੂੰ ਜਾਣ ਵਾਲੀ ਸੜਕ ‘ਤੇ ਜੋ ਦਰਖਤ ਲੱਗੇ ਹੋਏ ਹਨ। ਉਹ ਇਸ ਹਾਦਸੇ ਦਾ ਕਾਰਨ ਬਣੇ ਹਨ ਕਿਉਂਕਿ ਸੜਕ ‘ਤੇ ਲੱਗੇ ਇਹ ਦਰੱਖਤ ਬਹੁਤ ਹੇਠਾਂ ਹਨ। ਜਿਸ ਕਾਰਨ ਇਸ ਤਰਾਂ ਦੇ ਹਾਦਸੇ ਹੋਣਾ ਸੰਭਵ ਹੈ। ਪਿੰਡ ਵਾਲਿਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਇਨ੍ਹਾਂ ਦਰਖਤਾਂ ਨੂੰ ਕੱਟਣ ਦੀ ਅਪੀਲ ਕੀਤੀ ਹੈ। ਉਥੇ ਹੀ ਇਸ ਮਾਮਲੇ ‘ਤੇ ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਗਹਿਲਾ ਤੇ ਬੀਹਲਾ ਵਿਚਾਲੇ ਇਹ ਉਕਤ ਬੱਚੇ ਆਪਣੇ ਮਾਤਾ-ਪਿਤਾ ਦੇ ਨਾਲ ਬੀਹਲਾ ਤੋਂ ਇਕ ਵਿਆਹ ਸਮਾਰੋਹ ਤੋਂ ਵਾਪਿਸ ਮੋਟਰਸਾਈਕਲ ‘ਤੇ ਆਪਣੇ ਪਿੰਡ ਗਹਿਲਾ ਜਾ ਰਹੇ ਸਨ। ਜਿਸ ਦੌਰਾਨ ਇਨ੍ਹਾਂ ਲੋਕਾਂ ਦਾ ਪਿੰਡ ਬੀਹਲਾ ਨੇੜੇ ਇੱਟਾਂ ਨਾਲ ਭਰੀ ਟ੍ਰੈਕਟਰ-ਟਰਾਲੀ ਦੇ ਨਾਲ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਦੋਵੇਂ ਬੱਚਿਆਂ ਦੀ ਮੌਤ ਹੋ ਗਈ।