ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ

Wife PornoGraphic

ਪੰਜਾਬ ਵਿੱਚ ਹਰ ਰੋਜ ਕਿਸੇ ਨਾ ਕਿਸੇ ਨਵੇਂ ਮਾਮਲੇ ਦਾ ਖੁਲਾਸਾ ਹੁੰਦਾ ਹੈ। ਪੰਜਾਬ ਦੇ ਹੁਸਿਆਰਪੁਰ ਤੋਂ ਇਕ ਨਵਾਂ ਮਾਮਲਾ ਆਇਆ ਹੈ, ਜਿਸ ਵਿੱਚ ਪਤੀ ਨੇ ਆਪਣੀ ਹੀ ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੇ ਦਹੇਜ ਦੇ ਲਈ ਬਲੈਕਮੇਲ ਕੀਤਾ। ਉਸ ਨੇ ਅਸ਼ਲੀਲ ਵੀਡੀਓ ਬਣਾ ਕੇ ਆਪਣੀ ਪਤਨੀ ਤੋਂ 20 ਲੱਖ ਰੁਪਏ ਦੀ ਮੰਗ ਕੀਤੀ। ਮੁਕੇਰੀਆ ਦੀ ਪੁਲਿਸ ਨੇ ਕੇਸ ਦਰਜ਼ ਕਰਕੇ ਉਸਦੇ ਪਤੀ ਕਮਲਜੀਤ ਸਿੰਘ, ਸਹੁਰਾ ਪਰਮਿੰਦਰ ਸਿੰਘ ਅਤੇ ਸੱਸ ਸੁਖਬੀਰ ਕੌਰ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਪੁਲਿਸ ਦੇ ਪੁੱਛਣ ਤੇ ਪੀੜਤ ਮਹਿਲਾ ਨੇ ਦੱਸਿਆ ਕਿ ਸਿਰਫ਼ ਦੋ ਮਹੀਨੇ ਪਹਿਲਾ ਉਸ ਦੇ ਪਿਤਾ ਨੇ ਉਸ ਦਾ ਵਿਆਹ ਕਮਲਜੀਤ ਸਿੰਘ ਨਾਲ ਕਰ ਦਿੱਤਾ ਸੀ। ਪੀੜਤ ਮਹਿਲਾ ਦਾ ਦੱਸਣਾ ਹੈ ਕਿ ਉਸ ਦਾ ਪਤੀ ਵਿਆਹ ਤੋਂ ਬਾਅਦ ਉਸ ਨੂੰ ਥਾਈਲੈਂਡ ਲੈ ਗਿਆ ਅਤੇ ਉੱਥੇ ਜਾ ਕੇ ਉਸ ਨੇ ਮੇਰੀ ਅਸ਼ਲੀਲ ਵੀਡੀਓ ਤਿਆਰ ਕਰਕੇ ਮੈਨੂੰ ਬਲੈਕਮੇਲ ਕਰਨ ਲੱਗਾ। ਮਾਮਲਾ ਉਸ ਵੇਲੇ ਵਿਗੜਿਆ ਜਦੋ ਉਸਦੇ ਪਤੀ ਨੇ ਇਹ ਵੀਡੀਓ ਆਪਣੇ ਪਿਤਾ ਨੂੰ ਦਿਖਾ ਦਿੱਤੀ ਜਿਸ ਤੋਂ ਬਾਅਦ ਸਹੁਰਾ ਵੀ ਉਸਦੀ ਪਤਨੀ ਤੇ ਬੁਰੀ ਨਜ਼ਰ ਰੱਖਣ ਲੱਗ ਪਿਆ। ਪੀੜਤ ਮਹਿਲਾ ਦੇ ਰੌਲਾ ਪਾਉਣ ਤੇ ਉਸਦੇ ਸਹੁਰਾ ਪਰਿਵਾਰ ਨੇ 20 ਲੱਖ ਰੁਪਏ ਦੀ ਮੰਗ ਕੀਤੀ।

ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਇਟਲੀ ਵਿੱਚ ਸੈਟਲ ਹੈ, ਉਸਦਾ ਪਤੀ ਵੀ ਵਿਆਹ ਤੋਂ ਬਾਅਦ ਇਟਲੀ ਚਲਿਆ ਗਿਆ। ਇਸ ਸਭ ਤੋਂ ਤੰਗ ਆ ਕੇ ਪੀੜਤ ਮਹਿਲਾ ਨੇ ਆਪਣੇ ਭਰਾ ਨਾਲ ਮਿਲ ਕੇ ਪੁਲਿਸ ਠਾਣੇ ਆਪਣੇ ਸਹੁਰਾ ਪਰਿਵਾਰ ਖਿਲਾਫ ਸ਼ਿਕਾਇਤ ਦਰਜ਼ ਕੀਤੀ ਪਰ ਕਾਰਵਾਈ ਹੋਣ ਤੋਂ ਪਹਿਲਾ ਹੀ ਉਸਦਾ ਸਹੁਰਾ ਪਰਿਵਾਰ ਇਟਲੀ ਚਲੇ ਗਏ। ਪੰਜਾਬ ਪੁਲਿਸ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।