WHO Alert News: ਕੋਰੋਨਾ ਦੀ ਵੈਕਸੀਨ ਬਣਾਉਣ ਵਾਲੇ ਦੇਸ਼ਾਂ ਨੂੰ WHO ਨੇ ਕੀਤਾ ਅਲਰਟ

 

who-alerts-covid19-vaccine-countries

ਵਿਸ਼ਵ ਸਿਹਤ ਸੰਗਠਨ WHO ਨੇ ਕੋਰੋਨਾ ਵੈਕਸੀਨ Corona Vaccine ‘ਤੇ ਰਾਸ਼ਟਰਵਾਦ ਖਿਲਾਫ ਚੇਤਾਵਨੀ ਦਿੱਤੀ ਹੈ। WHO ਨੇ ਅਮੀਰ ਦੇਸ਼ਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਲੋਕਾਂ ਦੇ ਇਲਾਜ ‘ਚ ਲੱਗੇ ਰਹਿਣਗੇ ਤਾਂ ਗਰੀਬ ਦੇਸ਼ ਸੁਰੱਖਿਅਤ ਰਹਿਣ ਦੀ ਉਮੀਦ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ: Lebanon Blast Updates News: ਲੇਬਨਾਨ ਵਿੱਚ ਹੋਏ ਧਮਾਕੇ ਦੇ ਵਿੱਚ 16 ਕਰਮਚਾਰੀਆਂ ਨੂੰ ਕੀਤਾ ਗਿਰਫ਼ਤਾਰ

WHO ਦੇ ਡਾਇਕੈਰਟਰ ਟੇਡ੍ਰੋਸ ਨੇ ਕਿਹਾ ਵੈਕਸੀਨ ‘ਤੇ ਰਾਸ਼ਟਰਵਾਦ ਚੰਗਾ ਨਹੀਂ ਹੈ। ਇਹ ਦੁਨੀਆਂ ਦੀ ਮਦਦ ਨਹੀਂ ਕਰੇਗਾ। ਟੇਡ੍ਰੋਸ ਨੇ ਜੇਨੇਵਾ ‘ਚ WHO ਦੇ ਦਫ਼ਤਰ ਤੋਂ ਵੀਡੀਓ ਲਿੰਕ ਰਾਹੀਂ ਅਮਰੀਕਾ ‘ਚ ਐਸਪਨ ਸਿਕਿਓਰਟੀ ਫੋਰਮ ਨੂੰ ਦੱਸਿਆ, ‘ਦੁਨੀਆਂ ਲਈ ਤੇਜ਼ੀ ਨਾਲ ਠੀਕ ਹੋਣ ਲਈ, ਇਕੋ ਵੇਲੇ ਠੀਕ ਹੋਣਾ ਹੋਵੇਗਾ। ਕਿਉਂਕਿ ਅਰਥਵਿਵਸਥਾ ਆਪਸ ‘ਚ ਜੁੜੀ ਹੋਈ ਹੈ। ਦੁਨੀਆਂ ਦੇ ਸਿਰਫ ਕੁਝ ਹਿੱਸੇ ਜਾਂ ਸਿਰਫ ਕੁਝ ਦੇਸ਼ ਸੁਰੱਖਿਅਤ ਜਾਂ ਠੀਕ ਨਹੀਂ ਹੋ ਸਕਦੇ।

‘ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ 19 ਉਦੋਂ ਘੱਟ ਹੋ ਸਕਦਾ ਹੈ ਜਦੋਂ ਅਮੀਰ ਦੇਸ਼ ਇਸ ਨਾਲ ਨਜਿੱਠਣ ਲਈ ਵਚਨਬੱਧ ਹੋਣ। ਰਿਪੋਰਟ ਮੁਤਾਬਕ ਕਈ ਦੇਸ਼ ਕੋਰੋਨਾ ਵਾਇਰਸ ਲਈ ਵੈਕਸੀਨ ਖੋਜਣ ਦੀ ਦੌੜ ‘ਚ ਹਨ। ਇਸ ਬਿਮਾਰੀ ਨਾਲ ਗਲੋਬਲ ਪੱਧਰ ‘ਤੇ ਸੱਤ ਲੱਖ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ