ਨਹਿਰ ਚ ਨਹਾਉਂਦੇ ਡੁੱਬੇ 2 ਬੱਚੇ, ਇੱਕ ਮਿਲਿਆ ਦੂਜਾ ਬੱਚਾ ਲਾਪਤਾ

Jaito Canal

ਜੈਤੋ: ਬੀਤੇ ਦਿਨ ਸ਼ਾਮ ਨੂੰ ਕੋਟਕਪੁਰਾ ਰੋਡ ਤੇ ਰੇਲਵੇ ਪੁਲੀ ਨੇੜੇ ਨਹਿਰ ਚ ਨਹਾਉਂਦੇ ਦੋ ਬੱਚੇ ਡੁੱਬ ਗਏ , ਜਿਨ੍ਹਾਂ ਵਿੱਚੋਂ ਇਕ ਬੱਚੇ ਨੂੰ ਤਾਂ ਲੋਕਾਂ ਨੇ ਮੌਕੇ ਤੇ ਹੀ ਬਾਹਰ ਕੱਢ ਲਿਆ। ਪਰ ਦੂਜੇ ਬੱਚੇ ਦਾ ਹਾਲੇ ਤੱਕ ਕੋਈ ਪਤਾ ਨਹੀਂ ਹੈ। ਡੁੱਬੇ ਹੋਏ ਬੱਚੇ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਡੁੱਬੇ ਹੋਏ ਬੱਚੇ ਵਿਸ਼ਾਲ ਪੁੱਤਰ ਰਿੰਕੂ ਵਾਸੀ ਫਰੀਦਕੋਟ , ਜੋ ਕੁੱਝ ਦਿਨ ਪਹਿਲਾਂ ਹੀ ਆਪਣੀ ਮਾਸੀ ਨੂੰ ਜੈਤੋ ਮਿਲਣ ਗਿਆ ਸੀ। ਦੂਜਾ ਬੱਚਾ ਗਲੋਟਾ ਪੁੱਤਰ ਰਾਜ ਕੁਮਾਰ ਜੋ ਕਿ ਜੈਤੋ ਦਾ ਰਹਿਣ ਵਾਲਾ ਸੀ। ਦੋਵੇ ਬਚੇ ਮਿਲ ਕੇ ਨਹਿਰ ਤੇ ਨਹਾਉਣ ਚਲ ਗਏ ਅਤੇ ਡੁੱਬ ਗਏ। ਇਹਨਾਂ ਨੂੰ ਡੁੱਬਦਿਆਂ ਦੇਖ ਕੇ ਲੋਕਾਂ ਨੇ ਤੁਰੰਤ ਰੌਲਾ ਪਾ ਦਿੱਤਾ। ਵੈੱਲਫੇਅਰ ਸੋਸਾਇਟੀ ਦੇ ਪਾਇਲਟ ਮੀਤ ਸਿੰਘ ਤੁਰੰਤ ਨਹਿਰ ਤੇ ਪੁੱਜੇ ਅਤੇ ਉਹਨਾਂ ਨੇ ਨਹਿਰ ਚ ਛਾਲ ਮਾਰ ਕੇ ਇਕ ਬੱਚੇ ਨੂੰ ਬਚਾ ਲਿਆ। ਪਰ ਦੂਜੇ ਬੱਚੇ ਦੀ ਭਾਲ ਹਾਲੇ ਵੀ ਜਾਰੀ ਹੈ।

ਇਸ ਹਾਦਸੇ ਦੌਰਾਨ ਜੈਤੋ ਦੇ ਤਹਿਸੀਲਦਾਰ ਸੀਸਪਾਲ ਸਿੰਗਲਾ ਵੀ ਮੌਕੇ ਤੇ ਪਹੁੰਚ ਗਏ। ਉਹਨਾਂ ਨੇ ਬਾਹਰ ਕੱਢੇ ਬੱਚੇ ਤੋਂ ਸਾਰੀ ਗੱਲ ਸੁਣੀ। ਜਿਸ ਤੋਂ ਬਾਅਦ ਓਹਨਾ ਨੇ NDRF ਟੀਮ ਨੂੰ ਬਠਿੰਡਾ ਤੋਂ ਬੁਲਾਇਆ। ਪਿਛਲੇ 27 ਘੰਟਿਆਂ ਤੋਂ NDRF ਟੀਮ ਬੱਚੇ ਨੂੰ ਲੱਭਣ ਲੱਗੀ ਹੋਈ ਹੈ, ਪਰ ਅਫ਼ਸੋਸ ਹਾਲੇ ਤਕ ਕੋਈ ਸਫ਼ਲਤਾ ਨਹੀਂ ਮਿਲੀ।